ਬਾਰਾਬੰਕੀ (ਯੂ. ਪੀ.)- ਗੋਰਖਪੁਰ-ਲਖਨਊ ਇੰਟਰਸਿਟੀ ਐਕਸਪ੍ਰੈੱਸ ਟਰੇਨ ’ਚ ਵੀਰਵਾਰ ਸਵੇਰੇ ਅਚਾਨਕ ਧੂੰਆਂ ਨਿਕਲਣ ਨਾਲ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਇਹ ਘਟਨਾ ਬੁਧਵਾਲ ਸਟੇਸ਼ਨ ਤੋਂ ਪਹਿਲਾਂ ਵਾਪਰੀ, ਜਿੱਥੇ ਯਾਤਰੀਆਂ ਨੇ ਸਾਵਧਾਨੀ ਵਰਤਦੇ ਹੋਏ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ। ਘਟਨਾ ਸਵੇਰੇ 10:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਜਦੋਂ ਟਰੇਨ ਰਾਮਨਗਰ-ਫਤਿਹਪੁਰ ਮਾਰਗ ’ਤੇ ਬਣੇ ਓਵਰਬ੍ਰਿਜ ਦੇ ਨੇੜੇ ਪਹੁੰਚੀ ਤਾਂ ਯਾਤਰੀਆਂ ਨੇ ਇਕ ਡੱਬੇ ’ਚੋਂ ਧੂੰਆਂ ਨਿਕਲਦਾ ਦੇਖਿਆ। ਸਥਿਤੀ ਨੂੰ ਗੰਭੀਰ ਸਮਝਦੇ ਹੋਏ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਟਰੇਨ ਰੋਕ ਦਿੱਤੀ। ਟਰੇਨ ਰੁਕਦਿਆਂ ਹੀ ਪ੍ਰਭਾਵਿਤ ਡੱਬੇ ਦੇ ਯਾਤਰੀ ਘਬਰਾ ਕੇ ਹੇਠਾਂ ਉਤਰ ਆਏ।
ਵੱਡਾ ਹਾਦਸਾ: ਸੈਂਡਹਰਸਟ ਰੋਡ ਸਟੇਸ਼ਨ 'ਤੇ ਟ੍ਰੇਨ ਦੀ ਲਪੇਟ 'ਚ ਆਏ ਲੋਕ, 3 ਦੀ ਮੌਤ
NEXT STORY