ਨਵੀਂ ਦਿੱਲੀ (ਇੰਟ.)- ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ’ਤੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਨੇ ਪੁੱਛਿਆ ਹੈ ਕਿ ਜਾਰਜ ਸੋਰੋਸ ਨਾਲ ਜੁੜੇ ਲੋਕ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਕਿਉਂ ਸਨ? ਇਹ ਜਾਣਦੇ ਹੋਏ ਵੀ ਕਿ ਸੋਰੋਸ ਭਾਰਤ ਦੇ ਖਿਲਾਫ ਕੰਮ ਕਰ ਰਿਹਾ ਹੈ, ਫਿਰ ਵੀ ਉਸ ਨਾਲ ਜੁੜੇ ਲੋਕ ਰਾਹੁਲ ਨਾਲ ਬੈਠੇ ਨਜ਼ਰ ਆ ਰਹੇ ਹਨ।
ਭਾਜਪਾ ਦਫਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਅਮਰੀਕਾ ਦੌਰੇ ਦੀ ਫੋਟੋ ਸਾਂਝੀ ਕੀਤੀ। ਇਸ ਵਿੱਚ ਰਾਹੁਲ ਗਾਂਧੀ ਅਤੇ ਹੋਰ ਇੱਕ ਮੀਟਿੰਗ ਦੌਰਾਨ ਬੈਠੇ ਹੋਏ ਹਨ। ਇਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕੇਂਦਰੀ ਮੰਤਰੀ ਨੇ ਉਸ ਔਰਤ ਦਾ ਨਾਂ ਸੁਨੀਤਾ ਵਿਸ਼ਵਨਾਥ ਦੱਸਿਆ।
ਉਨ੍ਹਾਂ ਦਾਅਵਾ ਕੀਤਾ ਕਿ ਸੁਨੀਤਾ ਨੂੰ ਅਮਰੀਕੀ ਉਦਯੋਗਪਤੀ ਸੋਰੋਸ ਤੋਂ ਵਿੱਤੀ ਮਦਦ ਮਿਲਦੀ ਹੈ। ਇਰਾਨੀ ਨੇ ਕਿਹਾ ਕਿ ਰਾਹੁਲ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਉਕਤ ਲੋਕਾਂ ਨਾਲ ਕਿਸ ਮੱੁਦੇ ’ਤੇ ਗੱਲ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪਬਲਿਕ ਡੋਮੇਨ ਇੰਟਰਨੈਟ ’ਤੇ ਰਾਹੁਲ ਦੀ 4 ਜੂਨ ਦੀ ਨਿਊਯਾਰਕ ਮੀਟਿੰਗ ਦੀ ਰਜਿਸਟ੍ਰੇਸ਼ਨ ਲਈ ਦਿੱਤੇ ਗਏ ਇਕ ਵਿਅਕਤੀ ਦਾ ਨਾਂ ਅਤੇ ਨੰਬਰ ਇਸਲਾਮਿਕ ਸਰਕਲ ਆਫ ਨਾਰਥ ਅਮਰੀਕਾ ਨਾਲ ਸਬੰਧ ਰੱਖਦਾ ਪਾਇਆ ਗਿਆ। ਇਸ ਸੰਸਥਾ ਬਾਰੇ 28 ਫਰਵਰੀ 2019 ਨੂੰ ਅਮਰੀਕਾ ਦੇ ਪ੍ਰਤੀਨਿਧੀ ਸਦਨ ਵਿੱਚ ਇੱਕ ਮਤੇ ਵਿੱਚ ਕਿਹਾ ਗਿਆ ਸੀ ਕਿ ਇਸ ਦੇ ਜਮਾਤ-ਏ-ਇਸਲਾਮੀ ਨਾਲ ਸਬੰਧ ਹਨ। ਅਜਿਹਾ ਕਿਉਂ ਹੈ ਕਿ ਉਨ੍ਹਾਂ ਨੂੰ ਉਸ ਦਾ ਸਹਾਰਾ ਲੈਣ ਦੀ ਲੋੜ ਮਹਿਸੂਸ ਹੋਈ?
ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
NEXT STORY