ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਖਤਰੇ ਵਿਚਾਲੇ ਗ੍ਰਹਿ ਮੰਤਰਾਲਾ ਨੇ ਇੱਕ ਅਹਿਮ ਫੈਸਲਾ ਲਿਆ ਹੈ। ਵਰਤਮਾਨ ਵਿੱਚ ਪੁਲਸ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲ ਰਹੇ ਐੱਸ.ਐੱਨ. ਸ਼੍ਰੀਵਾਸਤਵ ਨੂੰ ਦਿੱਲੀ ਪੁਲਸ ਕਮਿਸ਼ਨਰ ਦੇ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਹੈ। ਜਦੋਂ ਦਿੱਲੀ ਪੁਲਸ ਦਾ ਮਨੁੱਖੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਇਹ ਐੱਸ.ਐੱਨ. ਸ਼੍ਰੀਵਾਸਤਵ ਦੀ ਹੀ ਅਗਵਾਈ ਸੀ ਜਦੋਂ ਦਿੱਲੀ ਪੁਲਸ ਵੱਖ-ਵੱਖ ਤਰੀਕੇ ਨਾਲ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਲੋਕਾਂ ਤੱਕ ਪਹੁੰਚੀ ਅਤੇ ਉਨ੍ਹਾਂ ਨੂੰ ਜਤਾਇਆ ਕਿ ਦਿੱਲੀ ਪੁਲਸ ਅਸਲ ਵਿੱਚ ਉਨ੍ਹਾਂ ਦੇ ਨਾਲ ਹੈ।
ਅਗਲੇ ਆਦੇਸ਼ ਤੱਕ ਪੁਲਸ ਦੇ ਕਾਰਜਕਾਰੀ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਸਥਾਈ ਰੂਪ ਨਾਲ ਦਿੱਲੀ ਪੁਲਸ ਦੇ ਕਮਿਸ਼ਨਰ ਬਣਾਏ ਗਏ ਹਨ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਉਨ੍ਹਾਂ ਦੀ ਨਿਯੁਕਤੀ ਕਾਰਜਕਾਰੀ ਕਮਿਸ਼ਨਰ ਦੇ ਤੌਰ 'ਤੇ ਹੋਈ ਸੀ। ਉਦੋਂ ਤੋਂ ਉਹ ਦਿੱਲੀ ਪੁਲਸ ਵਿੱਚ ਕਮਿਸ਼ਨਰ ਦੀ ਭੂਮਿਕਾ ਵਿੱਚ ਸਨ। ਸ਼ੁੱਕਰਵਾਰ ਨੂੰ ਜਾਰੀ ਹੁਕਮ ਤੋਂ ਬਾਅਦ ਨਿਯੁਕਤੀ ਸਥਾਈ ਹੋਈ ਹੈ।
1985 ਬੈਟ ਦੇ ਆਈ.ਪੀ.ਐੱਸ. ਅਧਿਕਾਰੀ ਹਨ ਐੱਸ.ਐੱਨ. ਸ਼੍ਰੀਵਾਸਤਵ
ਐੱਸ.ਐੱਨ. ਸ਼੍ਰੀਵਾਸਤਵ 1985 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ। ਦਿੱਲੀ ਦੇ ਕਈ ਮਹੱਤਵਪੂਰਣ ਜ਼ਿਲ੍ਹਿਆਂ ਵਿੱਚ ਉਹ ਡੀ.ਸੀ.ਪੀ. ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਪੈਸ਼ਲ ਸੈੱਲ ਵਿੱਚ ਅਤੇ ਦਿੱਲੀ ਟ੍ਰੈਫਿਕ ਪੁਲਸ ਵਿੱਚ ਜੁਆਇੰਟ ਸੀ.ਪੀ. ਅਤੇ ਸਪੈਸ਼ਲ ਸੀ.ਪੀ. ਦੀ ਜ਼ਿੰਮੇਦਾਰੀ ਸੰਭਾਲ ਚੁੱਕੇ ਹਨ। ਸਪੈਸ਼ਲ ਸੈੱਲ ਦੇ ਕਾਰਜਕਾਰੀ ਦੌਰਾਨ ਦਿੱਲੀ ਪੁਲਸ ਨੇ ਕਈ ਮਹੱਤਵਪੂਰਣ ਮਾਮਲੇ ਦੀ ਜਾਂਚ ਦੀ ਇਨ੍ਹਾਂ ਦੇ ਕਮਾਨ ਵਿੱਚ ਕੀਤੀ ਸੀ। ਮੈਚ ਫਿਕਸਿੰਗ ਵਿਵਾਦ ਅਤੇ ਟੈਰਰ ਫੰਡਿੰਗ ਮਾਮਲੇ ਵਿੱਚ ਇਨ੍ਹਾਂ ਦੀ ਅਗਵਾਈ ਵਿੱਚ ਸਪੈਸ਼ਲ ਸੈੱਲ ਨੇ ਜਾਂਚ ਕੀਤੀ ਸੀ। ਜਦੋਂ ਉਹ ਦਿੱਲੀ ਟ੍ਰੈਫਿਕ ਪੁਲਸ ਵਿੱਚ ਸਨ ਤਾਂ ਦਿੱਲੀ ਵਿੱਚ ਸੀਸੀਟੀਵੀ ਕੈਮਰੇ ਟ੍ਰੈਫਿਕ ਲਾਈਟ 'ਤੇ ਲਗਾਉਣ ਦਾ ਕੰਮ ਇਨ੍ਹਾਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ ਕੇਂਦਰੀ ਪ੍ਰਤੀਨਿਉਕਤੀ 'ਤੇ ਸੀ.ਆਰ.ਪੀ.ਐੱਫ. ਵਿੱਚ ਚਲੇ ਗਏ ਜਿੱਥੇ ਉਹ ਐਡਿਸ਼ਨਲ ਡਾਇਰੈਕਟਰ ਜਨਰਲ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਿਮਾਚਲ 'ਚ ਹੁਣ ਤੱਕ 2800 ਤੋਂ ਵੱਧ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ, 5 ਦੀ ਮੌਤ
NEXT STORY