ਸ਼੍ਰੀਨਗਰ-ਬਾਂਦੀਪੋਰਾ ਦੇ ਗੁਰੇਜ ਸੈਕਟਰ 'ਚ ਭਾਰੀ ਬਰਫ ਖਿਸਕਣ ਕਾਰਨ ਕਈ ਘਰ ਤਬਾਹ ਹੋ ਗਏ ਪਰ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਹਾਦਸਾ ਗੁਰੇਜ ਦੇ ਖੰਡਿਆਲ ਪਿੰਡ 'ਚ ਹੋਇਆ। ਕੌਮੀ ਆਫਤ ਪ੍ਰਬੰਧਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਬਚਾਅ ਕੰਮ ਸ਼ੁਰੂ ਕੀਤਾ।
ਜ਼ਿਕਰਯੋਗ ਹੈ ਕਿ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਹਾਈਵੇ ਤੀਜੇ ਦਿਨ ਵੀ ਬੰਦ ਰਿਹਾ ਹੈ। ਰਾਮਬਣ ਜ਼ਿਲੇ 'ਚ 20 ਤੋਂ ਜ਼ਿਆਦਾ ਸਥਾਨਾਂ 'ਤੇ ਜ਼ਮੀਨ ਖਿਸਕੀ ਹੈ। ਇਸ ਕਾਰਨ ਲਗਭਗ 140 ਦੇ ਵਾਹਨ ਅਤੇ ਲਗਭਗ 300 ਯਾਤਰੀ ਫਸੇ ਹੋਏ ਸੀ। ਟ੍ਰੈਫਿਕ ਵਿਭਾਗ ਮੁਤਾਬਕ ਮਲਬਾ ਹਟਾਉਂਦੇ ਹੀ ਸਭ ਤੋਂ ਪਹਿਲਾਂ ਫਸੇ ਹੋਏ ਵਾਹਨਾਂ ਨੂੰ ਕੱਢਿਆ ਜਾਵੇਗਾ।
ਰਾਫੇਲ ਫੈਸਲੇ 'ਤੇ ਸਮੀਖਿਆ ਬਾਰੇ ਅਪੀਲਾਂ 'ਤੇ ਦੁਬਾਰਾ ਜਾਂਚ ਕਰੇਗੀ ਸੁਪਰੀਮ ਕੋਰਟ
NEXT STORY