ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਲਾਹੌਲ-ਸਪੀਤੀ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਅਤੇ ਭਰਮੌਰ ਇਲਾਕਿਆਂ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਲਾਹੌਲ-ਸਪੀਤੀ ਦੇ ਪ੍ਰਵੇਸ਼ ਦੁਆਰ ਰੋਹਤਾਂਗ ਦਰਰੇ, ਕੁਜੁਮ ਦਰਰੇ, ਬਾਰਾਲਾਚਾ ਪਾਸ ਸਮੇਤ ਕਈ ਥਾਵਾਂ 'ਤੇ ਬਰਫ਼ਬਾਰੀ ਹੋਈ। ਬਾਰਾਲਾਚਾ ਦਰਰੇ ਵਿਚ ਇਕ ਫੁੱਟ ਤਾਜ਼ਾ ਬਰਫ਼ਬਾਰੀ ਹੋਣ ਨਾਲ ਮਨਾਲੀ-ਲੇਹ ਹਾਈਵੇਅ ਬੰਦ ਹੋ ਗਿਆ ਹੈ। ਦਾਰਚਾ ਅਤੇ ਸਰਚੂ 'ਚ ਕਈ ਵਾਹਨ ਵੀ ਫਸ ਗਏ ਹਨ। ਅਜਿਹੇ ਵਿਚ ਘਾਟੀ ਦਾ ਤਾਪਮਾਨ ਵੀ ਮਾਈਨਸ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਹੇਠਾਂ ਚੱਲਾ ਗਿਆ ਹੈ। ਅਜੇ ਵੀ ਮੌਸਮ ਦੇ ਤੇਵਰ ਬਦਲੇ ਹੋਏ ਹਨ।
ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿਚ ਉੱਚਾਈ ਵਾਲੇ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਰਾਤ ਦੇ ਸਮੇਂ ਮੀਂਹ ਪਿਆ ਹੈ, ਜਿਸ ਦੇ ਚੱਲਦੇ ਠੰਡ ਵੱਧ ਗਈ ਹੈ। ਮਨਾਲੀ, ਚੰਬਾ ਅਤੇ ਡਲਹੌਜੀ 'ਚ ਇਕ ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਹਾਲਾਂਕਿ ਪ੍ਰਦੇਸ਼ ਵਿਚ ਪਿਛਲੇ ਲੱਗਭਗ 2 ਮਹੀਨੇ ਤੋਂ ਮੀਂਹ ਨਹੀਂ ਪਿਆ ਹੈ। ਰਾਜਧਾਨੀ ਸ਼ਿਮਲਾ ਵਿਚ ਆਸਮਾਨ 'ਤੇ ਹਲਕੇ ਬੱਦਲ ਛਾਏ ਰਹੇ ਪਰ ਮੌਸਮ ਮਹਿਕਮੇ ਮੁਤਾਬਕ ਮੀਂਹ ਦੇ ਆਸਾਰ ਨਹੀਂ ਹਨ। ਕੇਲਾਂਗ ਵਿਚ ਅੱਜ ਦਾ ਸਭ ਤੋਂ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ ਹੇਠਾਂ 0.8 ਡਿਗਰੀ ਰਿਹਾ, ਜਦਕਿ ਕਿੰਨੌਰ ਜ਼ਿਲ੍ਹੇ ਦੇ ਕਲਪਾ ਵਿਚ 2.3 ਡਿਗਰੀ, ਮਨਾਲੀ 'ਚ 4.8 ਡਿਗਰੀ ਰਿਹਾ। ਰਾਜਧਾਨੀ ਸਮੇਤ ਹੋਰ ਸ਼ਹਿਰਾਂ ਵਿਚ ਘੱਟ ਤੋਂ ਘੱਟ ਤਾਪਮਾਨ 11 ਤੋਂ 12 ਡਿਗਰੀ ਸੈਲਸੀਅਸ ਦਰਮਿਆਨ ਰਿਕਾਰਡ ਕੀਤਾ ਗਿਆ।
ਸਰਦਾਰ ਪਟੇਲ ਨੂੰ ਯਾਦ ਕਰਦੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ 'ਤੇ ਭੜਕੀ ਕੰਗਨਾ, ਗੁੱਸੇ 'ਚ ਬੋਲ ਗਈ ਇਹ ਕੁਝ
NEXT STORY