ਸ਼੍ਰੀਨਗਰ- ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲ਼ਾਕਿਆਂ 'ਚ ਮੀਂਹ ਮਗਰੋਂ ਘਾਟੀ 'ਚ 3 ਹਫ਼ਤੇ ਦਾ ਖ਼ੁਸ਼ਕ ਦੌਰ ਵੀਰਵਾਰ ਨੂੰ ਖ਼ਤਮ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ, ਮੱਧ ਕਸ਼ਮੀਰ ਦੇ ਸੋਨਮਰਗ ਅਤੇ ਮੱਧ ਤੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਕਿਹਾ ਕਿ ਸੋਨਮਰਗ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਨਾਲ ਕਈ ਥਾਵਾਂ 'ਤੇ ਬੱਦਲ ਛਾਏ ਰਹੇ। ਹਾਲਾਂਕਿ ਅੱਗੇ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 2 ਤੋਂ 7 ਦਸੰਬਰ ਤੱਕ ਮੌਸਮ ਅੰਸ਼ਿਕ ਰੂਪ ਨਾਲ ਬੱਦਲ ਛਾਏ ਰਹਿਣਗੇ। ਘਾਟੀ ਵਿਚ ਕਈ ਥਾਵਾਂ 'ਤੇ ਰਾਤ ਦਾ ਤਾਪਮਾਨ ਕਾਫੀ ਵਧ ਗਿਆ ਹੈ ਅਤੇ ਗੁਲਮਰਗ ਇਕਮਾਤਰ ਮੌਸਮ ਕੇਂਦਰ ਹੈ, ਜਿੱਥੇ ਵੀਰਵਾਰ ਰਾਤ ਪਾਰਾ ਜਮਾਵ ਬਿੰਦੂ ਤੋਂ ਹੇਠਾਂ ਪਹੁੰਚ ਗਿਆ। ਸ਼੍ਰੀਨਗਰ ਵਿਚ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ, ਜਦਕਿ ਕਾਜੀਕੁੰਡ ਵਿਚ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਬਰਫਬਾਰੀ ਕਾਰਨ ਮੁਗਲ ਰੋਡ ਬੰਦ
ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੀ ਮਸ਼ਹੂਰ ਮੁਗਲ ਰੋਡ ਨੂੰ ਭਾਰੀ ਬਰਫਬਾਰੀ ਕਾਰਨ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤਾ ਗਿਆ। ਇਹ ਜਾਣਕਾਰੀ ਟ੍ਰੈਫਿਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਰਾਜੌਰੀ ਅਤੇ ਪੁੰਛ ਦੇ ਜੁੜਵੇਂ ਜ਼ਿਲ੍ਹਿਆਂ ਨਾਲ ਜੋੜਨ ਵਾਲੀ ਮੁਗਲ ਰੋਡ ਵੀਰਵਾਰ ਨੂੰ ਤਾਜ਼ਾ ਬਰਫਬਾਰੀ ਕਾਰਨ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ 'ਪੀਰ ਕੀ ਗਲੀ' ਸਮੇਤ ਸੜਕ ਦੇ ਨਾਲ ਕਈ ਥਾਵਾਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਰਸਤਾ ਬੰਦ ਹੋ ਗਿਆ ਹੈ। ਅਜਿਹੇ 'ਚ ਲੋਕਾਂ ਨੂੰ ਇਸ ਰੂਟ 'ਤੇ ਸਫਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਸਿਰਸਾ 'ਚ ਮੰਚ ਤੋਂ ਡਿੱਗਦੇ-ਡਿੱਗਦੇ ਬਚੇ ਦੀਪੇਂਦਰ ਹੁੱਡਾ
NEXT STORY