ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਐਤਵਾਰ ਰਾਤ ਤੋਂ ਹੀ ਹੋ ਰਹੀ ਬਰਫਬਾਰੀ ਕਾਰਨ ਲਾਹੌਲ-ਸਪੀਤੀ ਜ਼ਿਲ੍ਹੇ ਵਿਚ ਜਨ-ਜੀਵਨ ਠੱਪ ਹੋ ਗਿਆ ਹੈ। ਖਰਾਬ ਮੌਸਮ ਕਾਰਨ ਦੋ ਨੈਸ਼ਨਲ ਹਾਈਵੇਅ ਅਤੇ ਰੋਹਤਾਂਗ ਸੁਰੰਗ ਸਮੇਤ ਕੁੱਲ 131 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿਚ ਸਭ ਤੋਂ ਵੱਧ 124 ਸੜਕਾਂ ਬੰਦ ਹਨ।
ਅਟਲ ਸੁਰੰਗ, ਰੋਹਤਾਂਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉੱਤਰੀ ਪੋਰਟਲ ਅਤੇ ਸਿੱਸੂ ’ਤੇ ਇਕ ਫੁੱਟ ਬਰਫ ਦਰਜ ਕੀਤੀ ਗਈ ਹੈ। ਸੁਰੰਗ ਦੇ ਸਾਊਥ ਪੋਰਟਲ ’ਤੇ ਵੀ ਬਰਫ ਪਈ ਹੈ। ਬਰਫਬਾਰੀ ਕਾਰਨ ਲਾਹੌਲ ਅਤੇ ਸਪੀਤੀ ’ਚ 58 ਸਮੇਤ 90 ਬਿਜਲੀ ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ, ਜਿਸ ਨਾਲ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਲਾਹੌਰ ਅਤੇ ਸਪੀਤੀ ਦੇ ਪੁਲਸ ਸੁਪਰਡੈਂਟ ਮਾਨਵ ਵਰਮਾ ਨੇ ਕਿਹਾ ਕਿ ਲੋਕਾਂ ਨੂੰ ਉਦੋਂ ਤੱਕ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ, ਜਦੋਂ ਤੱਕ ਸੀਮਾ ਸੜਕ ਸੰਗਠਨ (ਬੀ. ਆਰ. ਓ.) ਸੜਕ ਸਾਫ ਨਹੀਂ ਕਰ ਦਿੰਦੀ। 3,978 ਮੀਟਰ ਉੱਚੇ ਦੱਰੇ ’ਤੇ 2.5 ਫੁੱਟ ਬਰਫਬਾਰੀ ਹੋਈ ਹੈ। ਸਿੱਸੂ ਵਿਚ 1.5 ਫੁੱਟ ਬਰਫਬਾਰੀ ਹੋਈ, ਜੋ ਕਿ ਅਜੇ ਵੀ ਜਾਰੀ ਹੈ।
ਲੋਕ ਸਭਾ 'ਚ ਉੱਠਿਆ ਧਰਮ ਪਰਿਵਰਤਨ ਦਾ ਮੁੱਦਾ, ਇਸ ਵਜ੍ਹਾ ਕਾਰਨ ਪੈਂਡੂ ਖੇਤਰਾਂ 'ਚ ਰੁਝਾਨ ਵੱਧ
NEXT STORY