ਸ਼ਿਮਲਾ, (ਸੰਤੋਸ਼)- ਜਨਜਾਤੀ ਖੇਤਰਾਂ ਦੀਆਂ ਉੱਚੀਆਂ ਪਹਾੜੀਆਂ ’ਤੇ ਹੋਈ ਬਰਫਬਾਰੀ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਚ ਠੰਢ ਵਧ ਗਈ ਹੈ। ਬੁੱਧਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ।
ਸੂਬੇ ਦੇ ਉੱਚਾਈ ਵਾਲੇ ਇਲਾਕਿਆਂ ’ਚ ਪਾਰਾ ਸਿਫਰ ਤੋਂ ਕਈ ਡਿਗਰੀ ਹੇਠਾਂ ਪਹੁੰਚ ਗਿਆ, ਜਦਕਿ ਮੈਦਾਨੀ ਇਲਾਕਿਆਂ ’ਚ ਸਵੇਰੇ ਸੰਘਣੀ ਧੁੰਦ ਛਾਈ ਰਹੀ। ਲਾਹੌਲ-ਸਪਿਤੀ ਜ਼ਿਲੇ ਦਾ ਤਾਬੋ ਸੂਬੇ ਦਾ ਸਭ ਤੋਂ ਠੰਢਾ ਸਥਾਨ ਦਰਜ ਕੀਤਾ ਗਿਆ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 5.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਬੀਤੇ ਦਿਨ ਨਾਲੋਂ 3.3 ਡਿਗਰੀ ਘੱਟ ਸੀ।
ਲਾਹੌਲ-ਸਪਿਤੀ ਦੇ ਹੈਡਕੁਆਰਟਰ ਕੇਲਾਂਗ ’ਚ ਘੱਟੋ-ਘੱਟ ਤਾਪਮਾਨ ਮਨਫੀ 3.2 ਡਿਗਰੀ ਅਤੇ ਕੁਕੁਮਸੇਰੀ ’ਚ ਮਨਫੀ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਿਨੌਰ ਜ਼ਿਲੇ ਦੇ ਕਲਪਾ ’ਚ ਘੱਟੋ-ਘੱਟ ਤਾਪਮਾਨ 0.2 ਡਿਗਰੀ, ਰਿਕਾਂਗਪੀਓ ’ਚ 4.1 ਡਿਗਰੀ ਅਤੇ ਸ਼ਿਮਲਾ ਦੇ ਨਾਰਕੰਡਾ ’ਚ 4.9 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਅਨੁਸਾਰ, ਲੰਘੀ ਰਾਤ ਲਾਹੌਲ-ਸਪਿਤੀ, ਕਿਨੌਰ ਅਤੇ ਹੋਰ ਉੱਚਾਈ ਵਾਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ ਹੈ। ਇਸ ਦਰਮਿਆਨ ਕੇਲਾਂਗ ’ਚ ਵੀ ਹਲਕੀ ਬਰਫਬਾਰੀ ਦਰਜ ਕੀਤੀ ਗਈ, ਜਦਕਿ ਭਾਵਾਨਗਰ (ਵਾਂਗਤੂ) ’ਚ 0.6, ਸਾਂਗਲਾ ’ਚ 0.2 ਅਤੇ ਸੁੰਦਰਨਗਰ ’ਚ 0.1 ਮਿਲੀਮੀਟਰ ਮੀਂਹ ਪਿਆ।
ਸੌਰਭ ਕਤਲ ਕਾਂਡ : ਮੇਰਠ ਛੱਡਣ ਦੀ ਤਿਆਰੀ ’ਚ ਮੁਸਕਾਨ ਦਾ ਪਰਿਵਾਰ
NEXT STORY