ਮਨਾਲੀ, 30 ਮਈ (ਸੋਨੂ) : ਸ਼ਨੀਵਾਰ ਨੂੰ ਰੋਹਤਾਂਗ ਦੱਰੇ ਸਹਿਤ ਉੱਚੀਆਂ ਚੋਟੀਆਂ 'ਤੇ ਬਰਫ ਦੇ ਤੋਦੇ ਡਿੱਗੇ। ਮਨਾਲੀ ਦੇ ਹੇਠਲੇ ਇਲਾਕਿਆਂ ਵਿਚ ਹਨ੍ਹੇਰੀ ਦੇ ਨਾਲ ਹਲਕੀ ਬਾਰਿਸ਼ ਹੋਈ। ਮੌਸਮ ਵਿਚ ਲਗਾਤਾਰ ਹੋ ਰਹੇ ਬਦਲਾਅ ਤੋਂ ਬਾਅਦ ਕੁੱਲੂ ਅਤੇ ਲਾਹੌਲ-ਸਪੀਤੀ ਦਾ ਤਾਪਮਾਨ ਡਿੱਗ ਗਿਆ ਹੈ।
ਅੱਜ ਮਨਾਲੀ ਦੀਆਂ ਉੱਚੀਆਂ ਚੋਟੀਆਂ ਸਹਿਤ ਮਕਰਵੇਦ, ਸ਼ਿਕਰਵੇਦ, ਸੈਵਨ ਸਿਸਟਰ ਪੀਕ, ਮਨਾਲੀ ਪੀਕ, ਲੱਦਾਖੀ ਪੀਕ, ਹਨੂੰਮਾਨ ਟਿੱਬਾ, ਦੇਊ ਟਿੱਬਾ ਅਤੇ ਮਾਂਗਨ ਕੋਟ ਵਿਚ ਤਾਜ਼ਾ ਬਰਫਬਾਰੀ ਹੋਇਆ ਹੈ। ਦੱਰੇ ਵਿਚ ਹਲਕੀ ਬਰਫਬਾਰੀ ਵਿਚਾਲੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ। ਡੀ.ਸੀ. ਲਾਹੌਲ-ਸਪੀਤੀ ਕੇ.ਕੇ. ਸਰੋਚ ਨੇ ਕਿਹਾ ਕਿ ਹੁਣ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਭਰ ਵਾਹਨਾਂ ਦੀ ਆਵਾਜਾਈ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੁਆਰਾ ਨਿਰਧਾਰਤ ਮਾਪਦੰਡਾਂ ਦਾ ਸਾਰਿਆਂ ਨੂੰ ਪਾਲਣ ਕਰਣਾ ਹੋਵੇਗਾ।
ਹਰਿਆਣਾ 'ਚ ਫਿਰ ਆਨਰ ਕਿਲਿੰਗ, 2 ਸਾਲ ਪਹਿਲਾਂ ਲਵ ਮੈਰਿਜ ਕਰਣ ਵਾਲੇ ਨੌਜਵਾਨ ਦਾ ਕਤਲ
NEXT STORY