ਜਿਨੇਵਾ (ਏਜੰਸੀ)- ਭਾਰਤ ਨੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਸ ਨੂੰ ‘ਭਸਮਾਸੁਰ ਦੇਸ਼’ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਉਸ ਦਾ ‘ਆਪਣਾ ਹੀ ਦੈਂਤ ਉਸ ਨੂੰ ਡੰਗਦਾ ਹੈ’ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਨਵੀਂ ਦਿੱਲੀ ਨੇ ਬੁੱਧਵਾਰ ਨੂੰ ਇਹ ਗੱਲ ਇਸਲਾਮਾਬਾਦ ’ਤੇ ਅੱਤਵਾਦੀਆਂ ਨੂੰ ‘ਪਨਾਹ ਤੇ ਸਿਖਲਾਈ ਦੇਣ ਅਤੇ ਉਨ੍ਹਾਂ ਦਾ ਇਸਤੇਮਾਲ ਕਰਨ’ ਦਾ ਦੋਸ਼ ਲਾਉਂਦੇ ਹੋਏ ਕਹੀ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਅਨੁਪਮਾ ਸਿੰਘ ਨੇ ਇਹ ਤਿੱਖੀ ਟਿੱਪਣੀ ਉਦੋਂ ਕੀਤੀ ਜਦੋਂ ਪਾਕਿਸਤਾਨ ਅਤੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਨੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੀ ਸਾਲਾਨਾ ਰਿਪੋਰਟ ’ਤੇ ਹੋਈ ਚਰਚਾ ਦੌਰਾਨ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ।
ਸਿੰਘ ਨੇ ਕਿਹਾ ਕਿ ਪਾਕਿਸਤਾਨ ਅਤੇ ਓ.ਆਈ.ਸੀ. ਵੱਲੋਂ ਦਿੱਤੇ ਗਏ ਹਵਾਲੇ ਦੇ ਜਵਾਬ ’ਚ ਭਾਰਤ ਨੂੰ ਜਵਾਬ ਦੇਣ ਦੇ ਇਸ ਅਧਿਕਾਰ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। ਅਸੀਂ ਪਾਕਿਸਤਾਨ ਦੇ ਬੇਬੁਨਿਆਦ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹਾਂ।’ ਸਿੰਘ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਉਹ ਦੇਸ਼ ਹੈ ਜਿਸ ਦੇ ਮੌਜੂਦਾ ਰੱਖਿਆ ਮੰਤਰੀ ਅੱਤਵਾਦੀਆਂ ਨੂੰ ਪਨਾਹ ਤੇ ਸਿਖਲਾਈ ਦੇਣ ਅਤੇ ਤਾਇਨਾਤ ਕਰਨ ਦੀ ਗੱਲ ਮਾਣ ਨਾਲ ਕਹਿੰਦੇ ਹਨ ਅਤੇ ਇਸ ਨੂੰ ਆਪਣੀ ਸਰਕਾਰੀ ਨੀਤੀ ਦੱਸਦੇ ਹਨ, ਫਿਰ ਵੀ ਪਾਕਿਸਤਾਨ ਖੁਦ ਨੂੰ ਅੱਤਵਾਦ ਦਾ ਸ਼ਿਕਾਰ ਦੱਸਦਾ ਹੈ।'
ਮਰੀਜ਼ਾਂ ਦਾ ਬਿਨਾਂ ਲੋੜ ਕਰ'ਤਾ ਦਿਲ ਦਾ ਆਪਰੇਸ਼ਨ ! ਸਰਕਾਰੀ ਪੈਸਾ ਹੜੱਪਣ ਪਿੱਛੇ ਡਾਕਟਰ ਨੇ ਕਰ'ਤਾ ਵੱਡਾ ਕਾਂਡ
NEXT STORY