ਮਨਾਲੀ, (ਸੋਨੂੰ)– ਰੋਹਤਾਂਗ ਸਮੇਤ ਸਾਰੇ ਦੱਰਿਆਂ ’ਚ 3 ਇੰਚ ਬਰਫਬਾਰੀ ਹੋਈ ਹੈ। ਐਤਵਾਰ ਸਵੇਰ ਤੋਂ ਹੀ ਰੋਹਤਾਂਗ, ਸ਼ਿੰਕੁਲਾ, ਕੁੰਜਮ, ਬਾਰਾਲਾਚਾ ਅਤੇ ਤੰਗਲੰਗਲਾ ਦੱਰੇ ’ਚ ਬਰਫਬਾਰੀ ਦਾ ਕ੍ਰਮ ਜਾਰੀ ਰਿਹਾ, ਜਦਕਿ ਵਾਦੀ ’ਚ ਮੀਂਹ ਪਿਆ, ਜਿਸ ਨਾਲ ਠੰਢ ਵਧ ਗਈ ਹੈ। ਅਟਲ ਟਨਲ ਰੋਹਤਾਂਗ ਦੇ ਦੋਵੇਂ ਪੋਰਟਲਾਂ ’ਚ ਵੀ ਹਲਕੀ ਬਰਫ ਡਿੱਗੀ ਪਰ ਸ਼ਿੰਕੁਲਾ ਦੱਰੇ ’ਚ ਵਾਹਨਾਂ ਦੀ ਆਵਾਜਾਹੀ ਸੁਚਾਰੂ ਰਹੀ।
ਹਫਤੇ ਦਾ ਅਖੀਰ ਹੋਣ ਕਾਰਨ ਟੂਰਿਸਟ ਸਥਾਨਾਂ ’ਤੇ ਸੈਲਾਨੀਆਂ ਦਾ ਮੇਲਾ ਲੱਗ ਗਿਆ। ਵਿਸਾਖੀ ਦਾ ਤਿਓਹਾਰ ਹੋਣ ਕਾਰਨ ਬਹੁਤ ਸਾਰੇ ਸੈਲਾਨੀ ਮਨਾਲੀ ਪਹੁੰਚੀ। ਹਾਲਾਂਕਿ ਸੋਮਵਾਰ ਤੋਂ ਸਾਰੇ ਵਾਪਸ ਚਲੇ ਜਾਣਗੇ ਪਰ ਇਸ ਹਫਤੇ ਸੈਰ-ਸਪਾਟਾ ਕਾਰੋਬਾਰ ਬਿਹਤਰ ਰਿਹਾ। ਸੈਲਾਨੀਆਂ ਨੇ ਪੂਰਾ ਦਿਨ ਬਰਫ ’ਚ ਖੇਡ-ਖੇਡ ਕੇ ਮਜ਼ਾ ਲਿਆ।
ਜੈਸ਼ੰਕਰ ਨੇ ਈਰਾਨੀ ਹਮਰੁਤਬਾ ਕੋਲ ਜ਼ਬਤ ਜਹਾਜ਼ ’ਤੇ ਭਾਰਤੀ ਚਾਲਕ ਦਲ ਦਾ ਮੁੱਦਾ ਚੁੱਕਿਆ
NEXT STORY