ਬੀਜਿੰਗ - ਚੀਨ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕਡ਼ਾ 645 ਤੱਕ ਪਹੁੰਚ ਗਿਆ ਹੈ ਅਤੇ ਕਰੀਬ 25 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਸਿਰਫ ਕੁਝ ਹੀ ਦਿਨਾਂ ਦੇ ਅੰਦਰ ਵਾਇਰਸ ਦੇ ਮਾਮਲਿਆਂ ਦੀ ਗਿਣਤੀ 35 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਪਰ ਇਕ ਕੰਪਨੀ ਵੱਲੋਂ ਲੀਕ ਹੋਏ ਡਾਟਾ ਦੀ ਮੰਨੀਏ ਤਾਂ ਇਸ ਜਾਨਲੇਵਾ ਵਾਇਰਸ ਕਾਰਨ ਕਰੀਬ 25 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਾਟਾ ਅਜਿਹੇ ਵੇਲੇ ਲੀਕ ਹੋਇਆ ਹੈ ਜਦ ਚੀਨ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਖਬਰਾਂ ਫੈਲਾਉਣ 'ਤੇ ਮੌਤ ਦੀ ਸਜ਼ਾ ਦਾ ਐਲਾਨ ਸਕਰਾਰ ਵੱਲੋਂ ਕੀਤਾ ਗਿਆ ਹੈ।
ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ
ਟੈਨਸੈਂਟ ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਇਸ ਕੰਪਨੀ ਵੱਲੋਂ ਜਾਰੀ ਅਕੰਡ਼ਿਆਂ ਮੁਤਾਬਕ ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਮਰਨ ਵਾਲੇ ਲੋਕਾਂ ਦਾ ਅੰਕਡ਼ਾ 24,589 ਹੈ। ਇਹ ਅੰਕਡ਼ਾ ਸਰਕਾਰੀ ਅੰਕਡ਼ਿਆਂ ਤੋਂ ਕਈ ਗੁਣਾ ਜ਼ਿਆਦਾ ਹਨ। ਅੰਕਡ਼ੇ ਅਜਿਹੇ ਸਮੇਂ ਵਿਚ ਲੀਕ ਹੋਏ ਹਨ ਜਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਵਾਇਰਸ ਕਾਰਨ ਨਾਲ ਹੋਣ ਵਾਲੀਆਂ ਮੌਤ ਦੇ ਬਾਰੇ ਵਿਚ ਸਹੀ ਜਾਣਕਾਰੀ ਨੂੰ ਜਨਤਕ ਨਹੀਂ ਕਰ ਰਹੀ। ਟੈਨਸੈਂਟ ਇਕ ਮਲਟੀਨੈਸ਼ਨਲ ਟੈੱਕ ਕੰਪਨੀ ਹੈ। ਸ਼ਨੀਵਾਰ ਨੂੰ ਕੰਪਨੀ ਮੁਤਾਬਕ ਦੇਸ਼ ਵਿਚ 1,54,023 ਲੋਕਾਂ ਨੂੰ ਇਸ ਵਾਇਰਸ ਤੋਂ ਪੀਡ਼ਤ ਹਨ। ਜੋ ਅੰਕਡ਼ੇ ਸਾਹਮਣੇ ਆਏ ਹਨ, ਉਹ ਸਰਕਾਰੀ ਅੰਕਡ਼ਿਆਂ ਦੀ ਤੁਲਨਾ ਵਿਚ ਇਕ-ਦੋ ਜਾਂ 10 ਨਹੀਂ ਬਲਿਕ 80 ਗੁਣਾ ਜ਼ਿਆਦਾ ਹਨ।
ਬਾਅਦ ਵਿਚ ਅਪਡੇਟ ਕੀਤੀ ਗਈ ਜਾਣਕਾਰੀ
ਤਾਈਵਾਨ ਨਿਊਜ਼ ਵੱਲੋਂ ਦੱਸਿਆ ਗਿਆ ਕਿ ਟੈਨਸੈਂਟ ਦਾ ਵੈੱਬਪੇਜ਼ ਜਿਸ ਦਾ ਟਾਈਟਲ ਹੈ 'ਐਪੀਡੇਮਿਕ ਸਿਚੂਏਸ਼ਨ' ਉਸ 'ਤੇ ਕੁਝ ਦੇਰ ਬਾਅਦ ਜਾਣਕਾਰੀ ਨੂੰ ਅਪਡੇਟ ਕਰ ਦਿੱਤਾ ਅਤੇ 304 ਲੋਕਾਂ ਨੂੰ ਮਿ੍ਰਤਕ ਦੱਸਿਆ ਗਿਆ। ਨਾਲ ਹੀ 14,446 ਲੋਕਾਂ ਦੇ ਪੀਡ਼ਤ ਹੋਣ ਦੀ ਗੱਲ ਕਹੀ। ਕੁਝ ਲੋਕਾਂ ਦਾ ਅੰਦਾਜ਼ਾ ਹੈ ਕਿ ਕੋਡਿੰਗ ਦੀ ਗਡ਼ਬਡ਼ੀ ਕਾਰਨ ਟੈਨਸੈਂਟ ਦਾ ਅਸਲੀ ਡਾਟਾ ਆਨਲਾਈਨ ਲੀਕ ਹੋ ਗਿਆ। ਉਥੇ, ਕੁਝ ਹੋਰ ਲੋਕਾਂ ਦਾ ਮੰਨਣਾ ਹੈ ਕਿ ਟੈਨਸੈਂਟ ਵਿਚ ਕੰਮ ਕਰਨ ਵਾਲੇ ਹੀ ਕਿਸੇ ਕਰਮੀ ਨੇ ਜਾਣ ਬੁਝ ਕੇ ਅਸਲੀ ਡਾਟਾ ਲੀਕ ਕੀਤਾ ਹੈ ਤਾਂ ਜੋ ਦੁਨੀਆ ਨੂੰ ਅਸਲ ਹਾਲਾਤ ਦਾ ਪਤਾ ਚੱਲ ਸਕੇ।
ਸਰਕਾਰ ਲੁਕਾ ਰਹੀ ਜਾਣਕਾਰੀ
ਉਥੇ, ਇਕ ਹੋਰ ਲੀਕ ਹੋਏ ਡਾਟਾ ਮੁਤਾਬਕ 79,808 ਮਾਮਲੇ ਸ਼ੱਕੀ ਹਨ ਅਤੇ ਇਹ ਅੰਕਡ਼ੇ ਸਰਕਾਰੀ ਜਾਣਕਾਰੀ ਤੋਂ 4 ਗੁਣਾ ਜ਼ਿਆਦਾ ਹਨ। ਇਸ ਵਿਚ ਆਖਿਆ ਗਿਆ ਕਿ 269 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਸਰਕਾਰੀ ਅੰਕਡ਼ਿਆਂ ਵਿਚ ਇਹ ਗਿਣਤੀ 351 ਹੈ। ਚੀਨ ਨੇ ਵੀਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 563 ਹੋ ਗਈ ਹੈ। ਜੋ 28,000 ਲੋਕ ਪ੍ਰਭਾਵਿਤ ਹਨ, ਜਿਸ ਵਿਚ ਜ਼ਿਆਦਾਤਰ ਲੋਕ ਵੁਹਾਨ ਤੋਂ ਹਨ। ਜ਼ਿਕਰਯੋਗ ਹੈ ਕਿ ਵੁਹਾਨ ਵਿਚ ਹੀ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਜੰਮੂ ਕਸ਼ਮੀਰ : ਮਹਿਬੂਬਾ ਅਤੇ ਉਮਰ ਅਬਦੁੱਲਾ 'ਤੇ ਵੀ ਲੱਗਾ PSA, ਦੋਵੇਂ ਨੇਤਾ ਨਜ਼ਰਬੰਦ
NEXT STORY