ਨਵੀਂ ਦਿੱਲੀ (ਭਾਸ਼ਾ)- ਭਾਰਤੀ ਰੇਲ ਨੇ ਲਾਕ ਡਾਊਨ ਵਿਚਾਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫੱਸੇ ਤਕਰੀਬਨ 4 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ ਹੈ ਅਤੇ ਇਸ ਦੇ ਲਈ ਇਕ ਮਈ ਤੋਂ 366 ਮਜ਼ਦੂਰ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਗਿਆ। 287 ਟ੍ਰੇਨਾਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੀਆਂ ਹਨ, ਜਦੋਂ ਕਿ 79 ਟ੍ਰੇਨਾਂ ਅਜੇ ਰਸਤੇ ਵਿਚ ਹਨ। ਇਨ੍ਹਾਂ 287 ਟ੍ਰੇਨਾਂ ਵਿਚੋਂ 127 ਉੱਤਰ ਪ੍ਰਦੇਸ਼, 87 ਬਿਹਾਰ, 24 ਮੱਧ ਪ੍ਰਦੇਸ਼, 20 ਓਡਿਸ਼ਾ, 16 ਝਾਰਖੰਡ, 4 ਰਾਜਸਥਾਨ, 3 ਮਹਾਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਲਈ ਦੋ-ਦੋ ਅਤੇ ਆਂਧਰਾ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਲਈ ਇਕ-ਇਕ ਟ੍ਰੇਨ ਸੀ। ਰੇਲਵੇ ਨੇ ਵਿਸ਼ੇਸ਼ ਟ੍ਰੇਨਾਂ 'ਤੇ ਆਉਣ ਵਾਲੀ ਲਾਗਤ ਦਾ ਐਲਾਨ ਅਜੇ ਨਹੀਂ ਕੀਤਾ ਹੈ ਪਰ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਰੇਲਵੇ ਨੇ ਅਜਿਹੀ ਹਰੇਕ ਸੇਵਾ 'ਤੇ ਤਕਰੀਬਨ 80 ਲੱਖ ਰੁਪਏ ਖਰਚ ਕੀਤੇ ਹਨ।
ਨਾਰਥ ਸਿੱਕਿਮ 'ਚ ਚੀਨ ਤੇ ਭਾਰਤੀ ਫੌਜੀਆਂ ਵਿਚਾਲੇ ਝੜਪ, ਲੱਗੀਆਂ ਮਾਮੂਲੀ ਸੱਟਾਂ
NEXT STORY