ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 500 ਅਤੇ 1000 ਰੁਪਏ ਦੇ ਪੁਰਾਣੇ ਬੰਦ ਹੋ ਚੁੱਕੇ ਨੋਟ ਬਦਲਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। PIB ਫੈਕਟ ਚੈੱਕ ਨੇ ਇਸ ਦਾਅਵੇ ਨੂੰ ਫਰਜ਼ੀ ਕਰਦੇ ਹੋਏ ਇਸ ਦੀ ਸਾਰੀ ਸੱਚਾਈ 'ਐਕਸ' ਹੈਂਡਲਰ 'ਤੇ ਦੱਸੀ ਹੈ।

ਪੀਆਈਬੀ ਨੇ ਕਿਹਾ,''ਕਿਰਪਾ ਵਿੱਤੀ ਨਿਯਮਾਂ ਅਤੇ ਨਵੀਆਂ ਸੂਚਨਾਵਾਂ ਦੀ ਜਾਣਕਾਰੀ ਲਈ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਵਿਜਿਟ ਕਰੋ। ਕੇਂਦਰ ਸਰਕਾਰ ਨਾਲ ਸੰਬੰਧਤ ਕਿਸੇ ਵੀ ਸ਼ੱਕੀ ਸੰਦੇਸ਼, ਤਸਵੀਰ ਜਾਂ ਵੀਡੀਓ @PIBFactCheck ਨੂੰ ਭੇਜੋ, ਅਸਲ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ।'' ਆਰਬੀਆਈ ਨੇ ਅਜਿਹਾ ਕੋਈ ਨਿਯਮ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਖ਼ਬਰਾਂ ਵਾਇਰਲ ਹੋ ਰਹੀਆਂ ਸਨ ਕਿ ਆਰਬੀਆਈ ਨੇ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ ਨੋਟਾਂ ਨੂੰ ਬਦਲਣ ਦੀ ਆਗਿਆ ਦਿੰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਇਸ 'ਤੇ ਪੀਆਈਬੀ ਵਲੋਂ ਫੈਕਟ ਚੈੱਕ ਦਿੱਤਾ ਗਿਆ ਹੈ, ਜਿਸ ਵਿਚ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼, ਤਾਪਮਾਨ 'ਚ ਗਿਰਾਵਟ
NEXT STORY