ਨਵੀਂ ਦਿੱਲੀ—ਫੌਜ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਚੱਲ ਰਹੀ ਬਹਿਸ ਵਿਚਾਲੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਬਦਲਦੇ ਹਾਲਾਤ ਵਿਚ ਫੌਜ ਨੂੰ ਸੋਸ਼ਲ ਮੀਡੀਆ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਸਗੋਂ ਫੌਜ ਨੂੰ ਇਸ ਨੂੰ ਦੁਸ਼ਮਣ ਦੇ ਵਿਰੁੱਧ ਹਥਿਆਰ ਦੇ ਤੌਰ 'ਤੇ ਵਰਤਣਾ ਹੋਵੇਗਾ।
'ਸੋਸ਼ਲ ਮੀਡੀਆ ਅਤੇ ਹਥਿਆਰਬੰਦ ਫੌਜਾਂ' ਵਿਸ਼ੇ 'ਤੇ ਮੰਗਲਵਾਰ ਨੂੰ ਇਥੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ, ''ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਫੌਜਾਂ ਨੂੰ ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਦੁਸ਼ਮਣ ਵੀ ਮਨੋ-ਵਿਗਿਆਨਕ ਲੜਾਈ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ ਤਾਂ ਸਾਨੂੰ ਵੀ ਇਸ ਨੂੰ ਦੁਸ਼ਮਣ ਵਿਰੁੱਧ ਹਥਿਆਰ ਬਣਾਉਣਾ ਹੋਵੇਗਾ। ਸੋਸ਼ਲ ਮੀਡੀਆ ਦਾ ਫਾਇਦਾ ਉਠਾਉਣ ਦੇ ਤਰੀਕੇ ਅਪਣਾਉਣੇ ਹੋਣਗੇ।''
ਉਨ੍ਹਾਂ ਨੇ ਕਿਹਾ ਕਿ ਇਹ ਸਲਾਹ ਦਿੱਤੀ ਗਈ ਹੈ ਕਿ ਜਵਾਨਾਂ ਨੂੰ ਸ਼ੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਏ। ਉਨ੍ਹਾਂ ਨੇ ਸਵਾਲੀਆ ਅੰਦਾਜ਼ ਵਿਚ ਕਿਹਾ, ''ਕੀ ਇਹ ਸੰਭਵ ਹੈ, ਅਜਿਹਾ ਕੀਤਾ ਜਾ ਸਕਦਾ ਹੈ? ਜਵਾਨਾਂ ਨੂੰ ਸਮਾਰਟ ਫੋਨ ਤੋਂ ਵਾਂਝਾ ਕੀਤਾ ਜਾ ਸਕਦਾ ਹੈ?'' ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਇਸ ਨੂੰ ਵਰਤਣ ਦੇ ਤਰੀਕੇ ਸੁਝਾਏ ਜਾਣੇ ਚਾਹੀਦੇ ਹਨ ਅਤੇ ਇਸ ਦਾ ਫਾਇਦਾ ਉਠਾਇਆ ਜਾਣਾ ਚਾਹੀਦਾ ਹੈ। ਜਵਾਨਾਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਸਮਾਰਟ ਫੋਨ ਅਤੇ ਸ਼ੋਸ਼ਲ ਮੀਡੀਆ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ।
ਧਾਰਮਿਕ ਗ੍ਰੰਥਾਂ ਤੋਂ ਨਹੀਂ ਹਟੇਗਾ ਜੀ.ਐੱਸ.ਟੀ.
NEXT STORY