ਅਮੇਠੀ (ਭਾਸ਼ਾ)— ਉੱਤਰ ਪ੍ਰਦੇਸ਼ ਵਿਚ ਅਪਰਾਧਕ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਹਿਲਾਂ ਇਕ ਪੱਤਰਕਾਰ ਨੂੰ ਬਦਮਾਸ਼ਾਂ ਨੇ ਗੋਲੀ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਅਮੇਠੀ 'ਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਸੰਗ੍ਰਾਮਪੁਰ ਥਾਣਾ ਖੇਤਰ ਦੇ ਠੇਂਗਹਾ ਸ਼ੁਕੁਲਪੁਰ ਪਿੰਡ ਵਿਚ ਫ਼ੌਜ ਦੇ ਇਕ ਜਵਾਨ ਦੇ ਪਿਤਾ ਦੀ ਜ਼ਮੀਨ ਵਿਵਾਦ ਦੇ ਚੱਲਦੇ ਕਤਲ ਕਰ ਦਿੱਤਾ ਗਿਆ, ਜਦਕਿ ਉਸ ਦੀ ਗਰਭਵਤੀ ਤੀਵੀਂ ਨਾਲ ਕੁੱਟਮਾਰ ਕੀਤੀ ਗਈ। ਪੁਲਸ ਸੁਪਰਡੈਂਟ ਖਿਆਤੀ ਗਰਗ ਨੇ ਦੱਸਿਆ ਕਿ ਜ਼ਮੀਨ ਵਿਵਾਦ ਕਾਰਨ ਰਾਜਿੰਦਰ ਮਿਸ਼ਰਾ (55) ਦਾ ਮੰਗਲਵਾਰ ਸ਼ਾਮ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।
ਬਜ਼ੁਰਗ ਦੇ ਪੁੱਤਰ ਅਤੇ ਫ਼ੌਜ ਦੇ ਜਵਾਨ ਸੂਰਈਆ ਪ੍ਰਕਾਸ਼ ਮਿਸ਼ਰਾ ਨੇ ਦੱਸਿਆ ਕਿ ਪਿੰਡ ਦੇ ਅਸ਼ੋਕ ਸ਼ੁਕਲਾ ਅਤੇ ਹੋਰਨਾਂ ਨਾਲ ਉਨ੍ਹਾਂ ਦਾ ਜ਼ਮੀਨ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਘਰ 'ਚ ਦਾਖ਼ਲ ਹੋ ਕੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਗਰਭਵਤੀ ਤੀਵੀਂ ਦੀ ਕੁੱਟਮਾਰ ਕਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।
ਸੂਰਈਆ ਪ੍ਰਕਾਸ਼ ਜੰਮੂ-ਕਸ਼ਮੀਰ ਦੇ ਪੁੰਛ ਵਿਚ ਤਾਇਨਾਤ ਹਨ। ਅਮੇਠੀ ਸਿਹਤ ਕੇਂਦਰ ਦੇ ਡਾਕਟਰ ਆਲੋਕ ਤਿਵਾੜੀ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਜਿੰਦਰ ਮਿਸ਼ਰਾ ਦੀ ਮੌਤ ਹੋ ਚੁੱਕੀ ਸੀ। ਪੁਲਸ ਸੁਪਰਡੈਂਟ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰਾਜਿੰਦਰ ਆਪਣੇ ਘਰ ਦੀ ਮੁਰੰਮਤ ਕਰ ਰਹੇ ਸਨ, ਉਸ ਦਰਮਿਆਨ ਝਗੜਾ ਹੋਇਆ ਤਾਂ ਉਨ੍ਹਾਂ 'ਤੇ ਅਸ਼ੋਕ ਸ਼ੁਕਲਾ ਅਤੇ ਹੋਰ ਲੋਕਾਂ ਨੇ ਹਮਲਾ ਕਰ ਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮ ਲਾਈ ਗਈ ਹੈ ਅਤੇ ਦੋਸ਼ੀ ਛੇਤੀ ਹੀ ਗ੍ਰਿ੍ਰਫ਼ਤ ਵਿਚ ਹੋਣਗੇ।
ਪੱਤਰਕਾਰ ਦੇ ਕਤਲ ਦੇ ਮਾਮਲੇ 'ਚ ਕੇਜਰੀਵਾਲ ਨੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਕੀਤੀ ਮੰਗ
NEXT STORY