ਲਖਨਊ : ਪਠਾਨਕੋਟ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਮੈਨਪੁਰੀ ਨਿਵਾਸੀ ਫ਼ੌਜੀ ਦੀ ਲਾਸ਼ ਐਤਵਾਰ ਨੂੰ ਉਸ ਦੇ ਜੱਦੀ ਘਰ ਲਿਆਂਦੀ ਗਈ। ਪਠਾਨਕੋਟ 'ਚ ਤਾਇਨਾਤ ਸਿਪਾਹੀ ਯਦੁਵੀਰ ਸਿੰਘ ਦੀ ਲਾਸ਼ ਸੂਬੇਦਾਰ ਅਰਜੁਨ ਸਿੰਘ ਲੈ ਕੇ ਉਸ ਦੇ ਪਿੰਡ ਵਰਹੀਆ ਪਹੁੰਚੇ। ਜਿਉਂ ਹੀ ਲਾਸ਼ ਪੁੱਜੀ ਤਾਂ ਪਿੰਡ 'ਚ ਹਫੜਾ-ਦਫੜੀ ਮਚ ਗਈ। ਫੌਜੀ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਯਦੁਵੀਰ ਸਿੰਘ ਪੁੱਤਰ ਅਕਬਰ ਸਿੰਘ ਵਾਸੀ ਬਾਰਹੀਆ ਇਲਾਕਾ ਉਮਰ 40 ਸਾਲ 2002 ਵਿਚ ਫੌਜ ਵਿਚ ਕਾਂਸਟੇਬਲ ਵਜੋਂ ਤਾਇਨਾਤ ਹੋਇਆ ਸੀ। ਯਦੁਵੀਰ ਸਿੰਘ ਪੰਜਾਬ ਦੇ ਪਠਾਨਕੋਟ ਵਿਚ ਤਾਇਨਾਤ ਸੀ।
ਅਣਪਛਾਤੇ ਕਾਰਨਾਂ ਕਾਰਨ ਉਸ ਨੇ ਸ਼ੁੱਕਰਵਾਰ ਨੂੰ ਡਿਊਟੀ ਦੌਰਾਨ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਸ਼ੁੱਕਰਵਾਰ ਨੂੰ ਹੀ ਪਠਾਨਕੋਟ ਲਈ ਰਵਾਨਾ ਹੋਇਆ ਸੀ। ਪੋਸਟਮਾਰਟਮ ਤੋਂ ਬਾਅਦ ਬਟਾਲੀਅਨ ਦੇ ਸੂਬੇਦਾਰ ਅਰਜੁਨ ਸਿੰਘ ਐਤਵਾਰ ਨੂੰ ਲਾਸ਼ ਲੈ ਕੇ ਪਿੰਡ ਪਹੁੰਚੇ। ਸਾਬਕਾ ਵਿਧਾਇਕ ਸੋਬਰਨ ਸਿੰਘ, ਬਲਾਕ ਪ੍ਰਧਾਨ ਨੀਰਜ ਯਾਦਵ ਨੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਆਸਪਾਸ ਦੇ ਹਜ਼ਾਰਾਂ ਲੋਕ ਸਿਪਾਹੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਬੇਟੇ ਰਿਤਿਕ ਨੇ ਚਿਤਾ ਨੂੰ ਅਗਨ ਭੇਟ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਦੱਖਣੀ ਭਾਰਤ 'ਚ ਹੜ੍ਹ ਨੇ ਮਚਾਈ ਤਬਾਹੀ, PM ਮੋਦੀ ਨੇ ਤੇਲੰਗਾਨਾ-ਆਂਧਰਾ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
NEXT STORY