ਜੰਮੂ— ਆਰ. ਐੱਸ. ਪੁਰਾ ਬਾਰਡ ਬੇਲਟ 'ਚ ਤਾਇਨਾਤ ਫੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਾਸ ਨਾਇਕ ਪਰਵੇਸ਼ ਕੁਮਾਰ (34) 118 ਮੀਡੀਅਮ ਰਜਿਮੇਂਟ ਦੇ ਰੂਪ 'ਚ ਹੋਈ ਹੈ। ਉਸ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਰ. ਐੱਸ. ਪੁਰਾ ਦੇ ਛਾਲਾ ਪਿੰਡ ਨੇੜੇ ਡਿਊਟੀ 'ਤੇ ਤਾਇਨਾਤ ਸੀ।
ਅਧਿਕਾਰਿਕ ਜਾਣਕਾਰੀ ਮੁਤਾਬਕ ਉਸ ਦੇ ਸਿਰ 'ਚ 2 ਗੋਲੀਆਂ ਲੱਗੀਆਂ ਹਨ। ਮਿਸ਼ਰਾ ਦਾ ਪਰਿਵਾਰ ਕੁੰਜਵਾਨੀ ਆਰਮੀ ਕੁਆਰਟਰਜ਼ 'ਚ ਰਹਿੰਦਾ ਹੈ। ਉਹ ਵਾਸਤਵ 'ਚ ਉੜੀਸਾ ਦਾ ਰਹਿਣ ਵਾਲਾ ਸੀ। ਅਜੇ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ 'ਚ ਕੋਹਰੇ ਕਾਰਨ 17 ਰੇਲਗੱਡੀਆਂ ਰੱਦ, 24 ਲੇਟ
NEXT STORY