ਜਲੰਧਰ (ਸੋਨੂੰ)- ਜਲੰਧਰ ਵਿਖੇ ਨਾਲਾ ਪੁਲ ਨੇੜੇ ਸ਼ੇਰ ਸਿੰਘ ਕਾਲੋਨੀ ਵਿੱਚ ਦਿਨ-ਦਿਹਾੜੇ ਲੁੱਟ ਦੀ ਘਟਨਾ ਵਾਪਰੀ। ਐਕਟਿਵਾ 'ਤੇ ਸਵਾਰ ਇਕ ਲੁਟੇਰੇ ਨੇ ਗੱਲ ਕਰਨ ਦੇ ਬਹਾਨੇ ਇਕ ਰਾਹਗੀਰ ਨੂੰ ਰੋਕਿਆ, ਉਸ ਤੋਂ ਫ਼ੋਨ ਮੰਗਿਆ, ਖੋਹ ਕੇ ਭੱਜ ਗਿਆ। ਜਦੋਂ ਵਿਅਕਤੀ ਨੇ ਉਸ ਦਾ ਸਾਹਮਣਾ ਕੀਤਾ ਤਾਂ ਲੁਟੇਰਾ ਪੀੜਤ ਨੂੰ ਕੁਝ ਦੂਰੀ ਤੱਕ ਘਸੀੜਸਦਾ ਹੋਇਆ ਦੂਰ ਤੱਕ ਲੈ ਗਿਆ।
ਘਟਨਾ ਦੌਰਾਨ ਲੁਟੇਰੇ ਨੇ ਐਕਟਿਵਾ 'ਤੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਡਿੱਗ ਪਿਆ। ਇਸ ਦੌਰਾਨ ਉਸ ਨੂੰ ਫੜ ਲਿਆ ਗਿਆ। ਹਾਦਸੇ ਵਿੱਚ ਪੀੜਤ ਜ਼ਖ਼ਮੀ ਹੋ ਗਿਆ। ਬਿਹਾਰ ਦੇ ਰਹਿਣ ਵਾਲੇ ਦਿਲੀਪ ਨੇ ਦੱਸਿਆ ਕਿ ਗੰਦੇ ਨਾਲਾ ਦੇ ਕੋਲ ਮਿਸਤਰੀ ਦਾ ਕੰਮ ਕਰਦਾ ਹੈ। ਜਦੋਂ ਉਹ ਖਾਣਾ ਖਾਣ ਜਾ ਰਿਹਾ ਸੀ ਤਾਂ ਲੁਟੇਰੇ ਨੇ ਉਸ ਕੋਲ ਆ ਕੇ ਦੱਸਿਆ ਕਿ ਉਸ ਦੇ ਫੋਨ ਦਾ ਰੀਚਾਰਜ ਖਤਮ ਹੋ ਗਿਆ ਹੈ ਅਤੇ ਉਸ ਨੂੰ ਇਕ ਜ਼ਰੂਰੀ ਕਾਲ ਕਰਨੀ ਹੈ।
ਇਹ ਵੀ ਪੜ੍ਹੋ: ਸਿਲੰਡਰ ਨਾ ਮਿਲਣ ’ਤੇ ਮਚੀ ਹਾਹਾਕਾਰ! ਖ਼ਪਤਕਾਰਾਂ ਨੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਕਰ 'ਤਾ ਜਾਮ

ਇਸ ਦੇ ਬਾਅਦ ਉਹ ਵ੍ਹਾਈਟ ਰੰਗ ਦੀ ਐਕਟਿਵਾ 'ਤੇ ਬੈਠਾ ਅਤੇ ਉਸ ਨੂੰ ਕਹਿਣ ਲੱਗਾ ਕਿ ਫੋਨ ਆ ਰਿਹਾ ਹੈ, ਇੱਕ ਮਿੰਟ ਉਹ ਗੱਲ ਕਰ ਲਵੇ। ਇਸ ਦੌਰਾਨ ਉਹ ਫੋਨ ਲੈ ਕੇ ਐਕਟਿਵਾ ਤੋਂ ਭੱਜਣ ਲੱਗਾ ਸੀ ਤਾਂ ਉਸ ਨੇ ਐਕਟਿਵਾ ਫੜ ਲਈ ਅਤੇ ਉਹ ਉਸ ਨੂੰ ਘੜੀਸਦੇ ਹੋਇਆ ਕੁਝ ਦੂਰੀ ਤੱਕ ਚਲਾ ਗਿਆ। ਕੁਝ ਦੂਰੀ ਦੇ ਬਾਅਦ ਐਕਟਿਵਾ ਦਾ ਬੈਲੇਂਸ ਵਿਗੜਨ ਤੋਂ ਬਾਅਦ ਉਹ ਹੇਠਾ ਡਿੱਗ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ।
ਇਸ ਤੋਂ ਬਾਅਦ ਲੋਕਾਂ ਨੇ ਜੰਮ ਕੇ ਉਸ ਦੀ ਛਿੱਤਰ-ਪਰੇਡ ਕੀਤੀ। ਉਨ੍ਹਾਂ ਨੇ ਸਨੈਚਰ ਤੋਂ ਫ਼ੋਨ ਖੋਹ ਲਿਆ ਅਤੇ ਪੀੜਤ ਨੂੰ ਦੇ ਦਿੱਤਾ। ਫਿਰ ਲੁਟੇਰਾ ਮੌਕੇ ਪਾ ਕੇ ਉਥੋਂ ਫਰਾਰ ਹੋ ਗਿਆ। ਚਸ਼ਮਦੀਦ ਗਵਾਹ ਰਾਮ ਚੰਦਰ ਨੇ ਦੱਸਿਆ ਕਿ ਐਕਟਿਵਾ ਸਵਾਰ ਵਿਅਕਤੀ ਨੂੰ ਘਸੀਟ ਰਿਹਾ ਸੀ, ਜਦਕਿ ਵਿਅਕਤੀ ਐਕਟਿਵਾ ਨੂੰ ਫੜੀ ਬੈਠਾ ਸੀ।

ਇਹ ਵੀ ਪੜ੍ਹੋ: ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ ਚੱਲ ਰਹੀ ਗੰਦੀ ਖੇਡ
ਉਸ ਵਿਅਕਤੀ ਨੇ ਕਿਹਾ ਕਿ ਸ਼ੇਰ ਸਿੰਘ ਕਾਲੋਨੀ ਵਿੱਚ ਲੁਟੇਰੇ ਅਕਸਰ ਲੁੱਟਾਂ-ਖੋਹਾਂ ਕਰਦੇ ਰਹਿੰਦੇ ਹਨ ਅਤੇ ਫਿਰ ਫਰਾਰ ਹੋ ਜਾਂਦੇ ਹਨ। ਡਾਕਟਰ ਹਰਸ਼ ਨੇ ਕਿਹਾ ਕਿ ਇਕ ਜ਼ਖ਼ਮੀ ਮਰੀਜ਼ ਇਲਾਜ ਲਈ ਉਸ ਕੋਲ ਆਇਆ ਸੀ। ਮਰੀਜ਼ ਨੇ ਦੱਸਿਆ ਕਿ ਉਹ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਡਾਕਟਰ ਨੇ ਕਿਹਾ ਕਿ ਲੁੱਟ ਦੀ ਘਟਨਾ ਉਸ ਦੇ ਧਿਆਨ ਵਿਚ ਨਹੀਂ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਲੰਡਰ ਨਾ ਮਿਲਣ ’ਤੇ ਮਚੀ ਹਾਹਾਕਾਰ! ਖ਼ਪਤਕਾਰਾਂ ਨੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਕਰ 'ਤਾ ਜਾਮ
NEXT STORY