ਝੱਜਰ- ਹਰਿਆਣਾ ਦੇ ਝੱਜਰ ਦੇ ਪਿੰਡ ਜਹਾਂਗੀਰਪੁਰ ਪਿੰਡ ਦਾ ਜਵਾਨ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋ ਗਿਆ। 35 ਸਾਲਾ ਹਰੀਸ਼ ਸਿੰਘਮਾਰ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਇਸ ਨਾਲ ਉਸ ਦਾ ਦਿਹਾਂਤ ਹੋ ਗਿਆ। ਜੱਦੀ ਪਿੰਡ ਵਿਚ ਸ਼ਹੀਦ ਦਾ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਜਵਾਨ ਨੂੰ ਵਿਦਾਈ ਦਿੱਤੀ। ਦੱਸ ਦੇਈਏ ਕਿ CRPF ਜਵਾਨ ਹਰੀਸ਼ ਜੰਮੂ ਦੇ ਸ਼੍ਰੀਨਗਰ ਦੇ ਕਿਸ਼ਤਵਾੜਾ 'ਚ ਚੋਣ ਡਿਊਟੀ 'ਤੇ ਸਨ। 18 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਉਸ ਨੇ ਪਹਿਲਾਂ ਢਿੱਡ ਦਰਦ ਦੀ ਸ਼ਿਕਾਇਤ ਕੀਤੀ। ਹੌਲੀ-ਹੌਲੀ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਨੀਵਾਰ ਨੂੰ ਜਵਾਨ ਹਰੀਸ਼ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਜਹਾਂਗੀਰਪੁਰ ਪਹੁੰਚੀ।
ਨੌਜਵਾਨ ਹਰੀਸ਼ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪਿੰਡ ਪਲੜਾ ਦੀ ਧੀ ਹਸਮੁਖੀ ਨਾਲ ਹੋਇਆ ਸੀ। ਹਰੀਸ਼ ਦੀ ਸਿਰਫ 3 ਸਾਲ ਦੀ ਧੀ ਯਸ਼ਸਵੀ ਹੈ। ਹਰੀਸ਼ ਦੇ ਪਿਤਾ ਰਾਮਕਿਸ਼ਨ ਸਿੱਖਿਆ ਵਿਭਾਗ ਚ ਕੰਮ ਕਰਦੇ ਸਨ। ਹੁਣ ਉਹ ਸੇਵਾਮੁਕਤ ਹਨ। ਹਰੀਸ਼ ਚਾਰ ਭਰਾਵਾਂ 'ਚੋਂ ਸਭ ਤੋਂ ਵੱਡਾ ਸੀ। ਹਰੀਸ਼ ਮਾਰਚ 2012 'ਚ CRPF ਦੀ 49ਵੀਂ ਬਟਾਲੀਅਨ 'ਚ ਭਰਤੀ ਹੋਇਆ ਸੀ। ਹਰੀਸ਼ ਦਾ ਅੰਤਿਮ ਸੰਸਕਾਰ ਉਸ ਦੇ ਦੂਜੇ ਭਰਾ ਹਰੀਓਮ ਨੇ ਕੀਤਾ। ਫੌਜ ਦੇ ਜਵਾਨਾਂ ਨੇ ਤਿਰੰਗਾ ਝੰਡਾ ਉਸ ਦੇ ਪਿਤਾ ਰਾਮ ਕਿਸ਼ਨ ਨੂੰ ਸੌਂਪਿਆ।
ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ, ਸਰਕਾਰੀ ਅਧਿਆਪਕ ਗ੍ਰਨੇਡ ਤੇ ਪਾਕਿਸਤਾਨ ਨਿਰਮਿਤ ਪਿਸਤੌਲ ਨਾਲ ਗ੍ਰਿਫ਼ਤਾਰ
NEXT STORY