ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ ਵਿਚ ਵਿਰੋਧੀ ਧਿਰ ਗਠਜੋੜ 'ਇੰਡੀਆ' (ਭਾਰਤੀ ਰਾਸ਼ਟਰੀ ਵਿਕਾਸ ਸਮਾਵੇਸ਼ੀ ਗਠਜੋੜ) ਦੀ ਆਗਾਮੀ ਬੈਠਕ ਦੌਰਾਨ ਕੁਝ ਹੋਰ ਸਿਆਸੀ ਪਾਰਟੀਆਂ ਦੇ ਇਸ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨਿਤੀਸ਼ ਨੇ 'ਇੰਡੀਆ' ਨਾਲ ਜੁੜਨ ਵਾਲੇ ਸੰਭਾਵਿਤ ਪਾਰਟੀਆਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਬੈਠਕ ਦੌਰਾਨ ਸੀਟ-ਵੰਡ ਵਰਗੇ ਚੋਣਾਂ ਸਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪਟਨਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਨੇ ਕਿਹਾ ਕਿ ਅਸੀਂ ਮੁੰਬਈ ਵਿਚ ਆਗਾਮੀ ਬੈਠਕ ਦੌਰਾਨ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਲੈ ਕੇ 'ਇੰਡੀਆ' ਦੀ ਰਣਨੀਤੀ 'ਤੇ ਚਰਚਾ ਕਰਾਂਗੇ। ਸੀਟ-ਵੰਡ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ ਅਤੇ ਕਈ ਹੋਰ ਏਜੰਡਿਆਂ ਨੂੰ ਆਖ਼ਰੀ ਰੂਪ ਦਿੱਤਾ ਜਾਵੇਗਾ। ਕੁਝ ਹੋਰ ਸਿਆਸੀ ਪਾਰਟੀਆਂ ਸਾਡੇ ਗਠਜੋੜ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਖ਼ੌਫਨਾਕ! ਪਤਨੀ ਨੂੰ ਹੋਟਲ 'ਚ ਲੈ ਗਿਆ ਪਤੀ, ਫਿਰ ਬੇਹੋਸ਼ ਕਰ ਕੇ ਵੱਢ ਦਿੱਤਾ ਹੱਥ
ਨਿਤੀਸ਼ ਨੇ ਕਿਹਾ ਕਿ ਮੈਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਪਾਰਟੀਆਂ ਨੂੰ ਇਕਜੁਟ ਕਰਨਾ ਚਾਹੁੰਦਾ ਹਾਂ। ਮੈਂ ਇਸ ਦਿਸ਼ਾ ਵਿਚ ਕੰਮ ਕਰ ਰਿਹਾ ਹਾਂ। ਮੈਨੂੰ ਆਪਣੇ ਲਈ ਕੋਈ ਇੱਛਾ ਨਹੀਂ ਹੈ। ਲੋਕ ਸਭਾ ਚੋਣਾਂ ਵਿਚ ਕੇਂਦਰ 'ਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਕਰਨ ਲਈ ਗਠਿਤ 26 ਪਾਰਟੀਆਂ ਦਾ ਵਿਰੋਧੀ ਧਿਰ ਦਾ ਗਠਜੋੜ ਦੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੋ ਵਾਰ ਬੈਠਕ ਹੋ ਚੁੱਕੀ ਹੈ। ਪਹਿਲੀ ਬੈਠਕ 23 ਜੂਨ ਨੂੰ ਪਟਨਾ ਵਿਚ ਅਤੇ ਦੂਜੀ ਬੈਠਕ 17-18 ਜੁਲਾਈ ਨੂੰ ਬੈਂਗਲੁਰੂ ਵਿਚ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼
NEXT STORY