ਰਾਂਚੀ— ਝਾਰਖੰਡ ਦੇ ਗੁਮਲਾ ਜ਼ਿਲੇ 'ਚ ਅੱਜ ਐਂਬੁਲੈਂਸ ਸੇਵਾ ਨਾ ਮਿਲਣ ਨਾਲ ਇਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਲੈ ਗਿਆ। ਇਸ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਬਾਅਦ ਮੁੱਖਮੰਤਰੀ ਰਘੁਬਰ ਦਾਸ ਨੇ ਜਾਂਚ ਦਾ ਆਦੇਸ਼ ਦਿੱਤਾ ਹੈ।

ਕਰਨ ਸਿੰਘ ਨੇ ਆਪਣੇ ਪੁੱਤਰ ਸੁਮਨ ਨੂੰ ਹਸਪਤਾਲ 'ਚ 4 ਦਿਨ ਪਹਿਲੇ ਬੁਖਾਰ ਦੇ ਚੱਲਦੇ ਭਰਤੀ ਕਰਵਾਇਆ ਸੀ। ਐਤਵਾਰ ਨੂੰ ਇਲਾਜ 'ਚ ਲਾਪਰਵਾਹੀ ਦੇ ਚੱਲਦੇ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਕਰਨ ਸਿੰਘ ਨੇ ਪੁੱਤਰ ਦੀ ਲਾਸ਼ ਨੂੰ ਆਪਣੇ ਘਰ ਲੈ ਜਾਣ ਲਈ ਐਂਬੁਲੈਂਸ ਮੰਗੀ , ਜਿਸ ਨੂੰ ਹਸਪਤਾਲ ਨੇ ਉਪਲਬਧ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਸ ਦੇ ਬਾਅਦ ਪਿਤਾ ਆਪਣੇ ਕਲੇਜੇ 'ਤੇ ਪੱਥਰ ਰੱਖ ਕੇ ਪੁੱਤਰ ਦੀ ਲਾਸ ਨੂੰ ਮੋਢੇ 'ਤੇ ਰੱਖ ਕੇ ਲੈ ਗਿਆ। ਰਾਜ 'ਚ ਇਕ ਮਹੀਨੇ ਦੌਰਾਨ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।

ਘਰਾਂ 'ਚ ਹੀ ਨਹੀਂ ਸਗੋਂ ਜੇਲਾਂ 'ਚ ਵੀ ਮਨਾਈ ਜਾ ਰਹੀ ਹੈ ਰੱਖੜੀ, ਭੈਣਾਂ ਪੁੱਜੀਆਂ ਜੇਲ
NEXT STORY