ਲੁਧਿਆਣਾ (ਅਨਿਲ): ਕਲਜੁਗ ਦੇ ਇਸ ਦੌਰ ਵਿਚ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਇਕ ਬੇਰਹਿਮ ਮਾਂ ਨੇ ਆਪਣੇ 'ਪਾਪ' ਨੂੰ ਲੁਕਾਉਣ ਲਈ ਕੁੱਖੋਂ ਜੰਮੇ ਮਾਸੂਮ ਬੱਚੇ ਦੀ ਲਾਸ਼ ਨੂੰ ਕੂੜੇ ਦੇ ਢੇਰ ਦੀ ਤਰ੍ਹਾਂ ਖ਼ਾਲੀ ਪਲਾਟ ਵਿਚ ਸੁੱਟ ਦਿੱਤਾ। ਥਾਣਾ ਜੋਧੇਵਾਲ ਦੀ ਪੁਲਸ ਨੇ ਨਵ-ਜੰਮੇ ਬੱਚੇ ਦਾ ਭਰੂਣ ਮਿਲਣ 'ਤੇ ਅਣਪਛਾਤੀ ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਨੂਰ ਐਨਕਲੇਵ ਦੇ ਖਾਲੀ ਪਲਾਟ ਵਿੱਚ ਇੱਕ ਨਵ-ਜੰਮੇ ਬੱਚੇ ਦਾ ਭਰੂਣ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਲੀ ਪਲਾਟ ਵਿੱਚੋਂ ਇੱਕ ਕੁੱਤਾ ਆਪਣੇ ਮੂੰਹ ਵਿੱਚ ਨਵ-ਜੰਮੇ ਬੱਚੇ ਦਾ ਭਰੂਣ ਚੁੱਕ ਕੇ ਲੈ ਜਾ ਰਿਹਾ ਸੀ, ਜਿਸ ਤੋਂ ਬਾਅਦ ਉੱਥੇ ਖੜ੍ਹੇ ਲੋਕਾਂ ਵੱਲੋਂ ਕੁੱਤੇ ਦੇ ਮੂੰਹੋਂ ਭਰੂਣ ਨੂੰ ਛੁਡਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕਿਸੇ ਅਣਪਛਾਤੀ ਔਰਤ ਵੱਲੋਂ ਆਪਣਾ ਪਾਪ ਛੁਪਾਉਣ ਲਈ ਇਸ ਭਰੂਣ ਨੂੰ ਖਾਲੀ ਪਲਾਟ ਵਿਚ ਸੁੱਟਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਖ਼ੁਦ ਨੂੰ ਵਿਜੀਲੈਂਸ ਮੁਲਾਜ਼ਮ ਦੱਸ ਕੇ ASI ਦੀ ਪਾੜੀ ਵਰਦੀ, ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY