ਨੈਸ਼ਨਲ ਡੈਸਕ- ਅੱਜਕੱਲ ਦੇ ਦੌਰ 'ਚ ਰਿਸ਼ਤਿਆਂ ਦਾ ਮੋਹ ਤਾਂ ਜਿਵੇਂ ਖ਼ਤਮ ਹੀ ਹੁੰਦਾ ਜਾ ਰਿਹਾ ਹੈ। ਕਈ ਵਾਰ ਤਾਂ ਆਪਣੀ ਸਕੀ ਔਲਾਦ ਵੀ ਬੁਢਾਪੇ ਸਮੇਂ ਮਾਪਿਆਂ ਦਾ ਸਾਥ ਨਹੀਂ ਦਿੰਦੀ ਤੇ ਉਨ੍ਹਾਂ ਨੂੰ ਘਰੋਂ ਕੱਢ ਦਿੰਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਫਰੀਦਾਬਾਦ ਵਿਖੇ ਬਜ਼ੁਰਗ ਪਿਓ ਨੂੰ ਉਸ ਦੇ ਪੁੱਤ ਤੇ ਨੂੰਹ ਨੇ ਮਿਲ ਕੇ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਨਮੋਸ਼ੀ ਤੋਂ ਤੰਗ ਆ ਕੇ ਬਜ਼ੁਰਗ ਨੇ ਆਪਣੀ ਰਿਹਾਇਸ਼ੀ ਸੋਸਾਇਟੀ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਾਬਾਦ ਦੇ ਸੈਕਟਰ 87 ਦੀ ਰਾਇਲ ਹਿੱਲ ਸੋਸਾਇਟੀ ਦਾ ਹੈ, ਜਿੱਥੇ 67 ਸਾਲਾ ਕੁਬੇਰਨਾਥ ਸ਼ਰਮਾ ਆਪਣੇ ਪੁੱਤਰ ਤੇ ਨੂੰਹ ਨਾਲ ਰਹਿੰਦੇ ਸਨ। ਉਸ ਦਾ ਪੁੱਤਰ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ, ਜਦੋਂ ਕਿ ਉਸ ਦੀ ਨੂੰਹ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਹੈ। 22 ਫਰਵਰੀ ਨੂੰ ਕੁਬੇਰਨਾਥ ਸ਼ਰਮਾ ਨੇ ਆਪਣੀ ਸੋਸਾਇਟੀ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਦੋਸਤ ਨੇ ਹੀ ਦੋਸਤ ਨੂੰ ਦਿੱਤੀ ਰੂਹ ਕੰਬਾਊ ਮੌਤ, ਕਤਲ ਕਰ ਲਾਸ਼ ਦੇ ਕਰ'ਤੇ ਟੋਟੇ, ਗੰਦੇ ਨਾਲ਼ੇ 'ਚ ਸੁੱਟਿਆ ਸਿਰ
ਭੂਪਾਨੀ ਪੁਲਸ ਸਟੇਸ਼ਨ ਇੰਚਾਰਜ ਸੰਗਰਾਮ ਸਿੰਘ ਨੇ ਦੱਸਿਆ ਕਿ ਇਹ ਘਟਨਾ 22 ਫਰਵਰੀ ਨੂੰ ਵਾਪਰੀ ਸੀ। ਪੁਲਸ ਨੂੰ ਇੱਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਬਜ਼ੁਰਗ ਵਿਅਕਤੀ ਨੇ ਰਾਇਲਜ਼ ਹਿਲਜ਼ ਸੋਸਾਇਟੀ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਮਗਰੋਂ ਪੋਸਟਮਾਰਟਮ ਟੀਮ ਨੇ 4 ਮਾਰਚ ਨੂੰ ਪੁਲਸ ਨੂੰ ਰਿਪੋਰਟ ਸੌਂਪ ਦਿੱਤੀ। ਤਫ਼ਤੀਸ਼ ਦੌਰਾਨ ਪੁਲਸ ਨੇ ਮ੍ਰਿਤਕ ਦੇ ਕਮਰੇ ਦੀ ਵੀ ਤਲਾਸ਼ੀ ਲਈ ਤੇ 4 ਮਾਰਚ ਨੂੰ ਕੁਬੇਰਨਾਥ ਸ਼ਰਮਾ ਦੇ ਕਮਰੇ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲਸ ਨੂੰ ਉਸ ਦੀ ਇਕ ਡਾਇਰੀ ਮਿਲੀ, ਜਿਸ ਵਿੱਚ ਉਸ ਨੇ ਆਪਣੀ ਖ਼ੁਦੁਕਸ਼ੀ ਦਾ ਕਾਰਨ ਲਿਖਿਆ ਹੋਇਆ ਸੀ।
ਇਸ ਡਾਇਰੀ 'ਚ ਲਿਖੇ ਸੁਸਾਈਡ ਨੋਟ 'ਚ ਕੇ.ਐੱਨ. ਸ਼ਰਮਾ ਨੇ ਲਿਖਿਆ, 'ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਕਿਸੇ ਨੇ ਮੈਨੂੰ ਧੱਕਾ ਨਹੀਂ ਦਿੱਤਾ। ਜੇ ਤੁਹਾਡਾ ਪੁੱਤਰ ਅਤੇ ਨੂੰਹ ਤੁਹਾਨੂੰ ਚੱਪਲਾਂ ਨਾਲ ਮਾਰਦੇ ਹਨ, ਤਾਂ ਜੀਊਣ ਨਾਲੋਂ ਮਰਨਾ ਚੰਗਾ ਹੈ। ਇਸ ਵਿੱਚ ਕਿਸੇ ਦਾ ਵੀ ਕਸੂਰ ਨਹੀਂ ਹੈ। ਸਭ ਕੁਝ ਪਰਮਾਤਮਾ ਦੀ ਮਰਜ਼ੀ ਹੈ।' ਇਹ ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਸ ਨੇ ਕੁਬੇਰਨਾਥ ਸ਼ਰਮਾ ਦੇ ਪੁੱਤਰ ਅਤੇ ਨੂੰਹ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਰਵਿੰਦ ਕੇਜਰੀਵਾਲ ਦੀ 'Z+' ਸੁਰੱਖਿਆ ਰਹੇਗੀ ਬਰਕਰਾਰ
NEXT STORY