ਬਰੂਈਪੁਰ (ਭਾਸ਼ਾ)- ਪੱਛਮੀ ਬੰਗਾਲ 'ਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਲਯੁੱਗੀ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ 6 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਪੁਲਸ ਨੇ ਪੱਛਮੀ ਬੰਗਾਲ ’ਚ ਸਮੁੰਦਰੀ ਫੌਜ ਦੇ ਸਾਬਕਾ ਕਰਮਚਾਰੀ ਉੱਜਵਲ ਚੱਕਰਵਰਤੀ ਦੇ ਕਤਲ ਦੇ ਮਾਮਲੇ ’ਚ ਉਸ ਦੀ ਪਤਨੀ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦਾ ਦਾਅਵਾ ਹੈ ਕਿ ਉੱਜਵਲ ਚੱਕਰਵਰਤੀ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਸੀ। ਚੱਕਰਵਰਤੀ ਦੇ ਪੁੱਤਰ ਨੇ 12 ਨਵੰਬਰ ਨੂੰ ਉਸ ਨੂੰ ਧੱਕਾ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦਾ ਸਿਰ ਕੁਰਸੀ ਨਾਲ ਟਕਰਾ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਪੁੱਤਰ ਨੇ ਕਥਿਤ ਤੌਰ ’ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਚਮਤਕਾਰ! 1999 ਦੇ ਓਡੀਸ਼ਾ ਸੁਪਰ ਸਾਈਕਲੋਨ ਦੌਰਾਨ ਲਾਪਤਾ ਵਿਅਕਤੀ ਮੁੜ ਪਰਿਵਾਰ ਨੂੰ ਮਿਲਿਆ
55 ਸਾਲਾ ਉੱਜਵਲ ਚੱਕਰਵਰਤੀ 12 ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਚੱਕਰਵਰਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਪਤਨੀ ਅਤੇ ਪੁੱਤਰ ਲਾਸ਼ ਨੂੰ ਬਾਥਰੂਮ ਵਿਚ ਲੈ ਗਏ। ਪੁੱਤਰ ਨੇ ਆਰੀ ਨਾਲ ਲਾਸ਼ ਦੇ 6 ਟੁਕੜੇ ਕਰ ਦਿੱਤੇ। ਫਿਰ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੀ ਬੋਰੀ ਵਿਚ ਲਪੇਟ ਕੇ ਸਾਈਕਲ ’ਤੇ 6 ਵਾਰੀਆਂ ’ਚ 500 ਮੀਟਰ ਦੂਰ ਖਸ ਮਲਿਕ ਅਤੇ ਦੇਹਿਮੇਦਨ ਮੱਲਾ ਖੇਤਰਾਂ ਵਿਚ ਸੁੱਟ ਦਿੱਤਾ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਚੱਕਰਵਰਤੀ ਨੇ ਆਪਣੇ ਪੁੱਤਰ ਨੂੰ ਪ੍ਰੀਖਿਆ ’ਚ ਬੈਠਣ ਲਈ 3000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਲੜਾਈ ਹੋ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ਰਧਾ ਕਤਲ ਕੇਸ: ਸਿਰ ਤਲਾਸ਼ਣ ਲਈ ਛੱਪੜ ਖਾਲੀ ਕਰਵਾ ਰਹੀ ਦਿੱਲੀ ਪੁਲਸ
NEXT STORY