ਹੈਦਰਾਬਾਦ- ਪ੍ਰਦੇਸ਼ ’ਚ ਸ਼ਰਾਬ ਲਈ ਪੈਸੇ ਨਾ ਦੇਣ ਤੋਂ ਨਾਰਾਜ਼ ਪੁੱਤ ਨੇ ਕਥਿਤ ਤੌਰ ’ਤੇ ਆਪਣੇ ਸੁੱਤੇ ਹੋਏ ਪਿਓ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਕਿਹਾ ਕਿ ਪੀ. ਮਾਰੀਆਦਾਸ (35) ਨੇ ਆਪਣੇ ਪਿਓ ਪੀ. ਯੇਸੂ (79) ਦੇ ਸਿਰ ’ਤੇ ਦਰੱਖਤਾਂ ਨੂੰ ਕੱਟਣ ਲਈ ਵਰਤੀ ਜਾਣ ਵਾਲੀ ਮਸ਼ੀਨ ਨਾਲ ਵਾਰ ਕੀਤਾ। ਪੁਲਸ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਨੂੰ ਲੱਗਭਗ 2 ਵਜੇ ਪ੍ਰਕਾਸ਼ਮ ਜ਼ਿਲੇ ਦੇ ਇੰਦਲਚੇਰੁਵੂ ਪਿੰਡ ’ਚ ਵਾਪਰੀ।
ਮਾਰੀਆਦਾਸ ਸ਼ਨੀਵਾਰ ਸਵੇਰ ਤੋਂ ਹੀ ਸ਼ਰਾਬ ਪੀ ਰਿਹਾ ਸੀ। ਉਹ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਸ਼ਨੀਵਾਰ ਸ਼ਾਮ ਨੂੰ ਯੇਸੂ ਤੋਂ ਹੋਰ ਸ਼ਰਾਬ ਖਰੀਦਣ ਲਈ ਪੈਸੇ ਮੰਗੇ ਪਰ ਜਦੋਂ ਉਸ ਦੇ ਪਿਓ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ। ਮਾਰੀਆਦਾਸ ਤੋਂ ਦੁਖੀ ਹੋ ਕੇ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਤੇ ਬੱਚੇ ਘਰ ਛੱਡ ਕੇ ਚਲੇ ਗਏ ਸਨ।
ਮਣੀਪੁਰ ਦੇ CM ਬੀਰੇਨ ਸਿੰਘ ਨੇ ਦਿੱਤਾ ਅਸਤੀਫਾ
NEXT STORY