ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਨੇ ਇਕ ਪੁੱਤਰ ਨੂੰ ਆਪਣੇ ਪਿਓ ਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੁੱਤਰ ਨੇ ਆਪਣੀ ਮਾਂ ਦੀ ਮਦਦ ਨਾਲ ਪਿਓ ਦਾ ਕਤਲ ਕੀਤਾ, ਫਿਰ ਲਾਸ਼ ਦੇ 22 ਟੁਕੜੇ ਕਰ ਕੇ ਫਰਿੱਜ 'ਚ ਰੱਖ ਦਿੱਤੇ। ਘਟਨਾ ਰਾਸ਼ਟਰੀ ਰਾਜਧਾਨੀ ਦੇ ਤ੍ਰਿਲੋਕਪੁਰੀ 'ਚ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਪੂਨਮ ਅਤੇ ਦੀਪਕ ਨੇ ਅੰਜਨ ਦਾਸ ਦੀ ਲਾਸ਼ ਦੇ ਟੁਕੜਿਆਂ ਨੂੰ ਫਰਿੱਜ 'ਚ ਰੱਖਿਆ ਅਤੇ ਉਨ੍ਹਾਂ ਨੂੰ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਟਿਕਾਣੇ ਲਗਾ ਦਿੱਤਾ। ਪੂਨਮ ਨੇ ਪੁਲਸ ਨੂੰ ਦੱਸਿਆ ਕਿ ਦਾਸ ਦੇ ਨਾਜਾਇਜ਼ ਸੰਬੰਧ ਸਨ ਅਤੇ ਇਹੀ ਕਤਲ ਦੇ ਪਿੱਛੇ ਦੇ ਕਾਰਨ ਸੀ।
ਇਹ ਮਾਮਲਾ 28 ਸਾਲਾ ਨੌਜਵਾਨ ਆਫਤਾਬ ਪੂਨਾਵਾਲ ਵਲੋਂ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਆਪਣੀ ਲਿਵ-ਇਨ ਪ੍ਰੇਮਿਕਾ ਸ਼ਰਧਾ ਵਾਕਰ ਦੇ ਗਲ਼ਾ ਘੁੱਟ ਕੇ ਕਤਲ ਕਰਨ ਅਤੇ ਉਸ ਦੀ ਲਾਸ਼ ਦੇ 35
ਟੁਕੜੇ ਕਰ ਕੇ ਵੱਖ-ਵੱਖ ਥਾਂਵਾਂ 'ਤੇ ਸੁੱਟਣ ਦੇ ਮਾਮਲੇ ਦੇ ਸਾਹਮਣੇ ਆਉਣ ਦੇ ਕੁਝ ਦਿਨ ਬਾਅਦ ਆਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੜਕ ਹਾਦਸੇ ’ਚ ਕੁੜੀ ਦੀ ਦਰਦਨਾਕ ਮੌਤ, ਟੂਰ ਤੋਂ ਘਰ ਪਰਤਦੇ ਸਮੇਂ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ
NEXT STORY