ਸ਼ਹਿਡੋਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਹਿਡੋਲ ਦੇ ਸਰਕਾਰੀ ਹਸਪਤਾਲ ’ਚ ਲਾਸ਼ ਲਿਜਾਉਣ ਲਈ ਵਾਹਨ ਨਾ ਮਿਲਣ ’ਤੇ ਇਕ ਵਿਅਕਤੀ ਆਪਣੀ ਮਾਂ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਲਗਭਗ 80 ਕਿਲੋਮੀਟਰ ਦੂਰ ਆਪਣੇ ਘਰ ਲੈ ਗਿਆ। ਇਸ ਵਿਅਕਤੀ ਦਾ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ 60 ਸਾਲਾ ਔਰਤ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਰੱਖ ਕੇ ਲਿਜਾਂਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਬੇਟੇ ਸੁੰਦਰ ਯਾਦਵ ਨੇ ਦੱਸਿਆ ਕਿ ਸ਼ਹਿਡੋਲ ਮੈਡੀਕਲ ਕਾਲਜ ’ਚ ਸ਼ਨੀਵਾਰ ਅੱਧੀ ਰਾਤ ਨੂੰ ਉਸ ਦੀ ਮਾਂ ਜੈਮੰਤਰੀ ਯਾਦਵ ਦੀ ਮੌਤ ਹੋ ਗਈ ਸੀ ਅਤੇ ਉਸ ਨੇ ਮੈਡੀਕਲ ਕਾਲਜ ’ਚ ਲਾਸ਼ ਲਿਜਾਉਣ ਬਾਰੇ ਵਾਹਨ ਸਬੰਧੀ ਪੁੱਛਗਿਛ ਕੀਤੀ ਪਰ ਉਥੇ ਵਾਹਨ ਨਹੀਂ ਮਿਲਿਆ। ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਪ੍ਰਾਈਵੇਟ ਵਾਹਨ ਸੰਚਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ 5 ਹਜ਼ਾਰ ਰੁਪਏ ਮੰਗੇ ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ। ਆਖਿਰ ਉਸ ਨੇ ਆਪਣੀ ਮਾਂ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਘਰ ਲਿਜਾਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ
ਯਾਦਵ ਨੇ ਦੱਸਿਆ,‘‘ਮੈਂ ਐਤਵਾਰ ਸਵੇਰੇ ਲੱਕੜ ਦੀ ਇਕ ਪਟੀਆ ਖਰੀਦੀ ਅਤੇ ਉਸ ’ਚ ਲਾਸ਼ ਨੂੰ ਬੰਨ੍ਹਿਆ ਅਤੇ ਮੋਟਰਸਾਈਕਲ ਤੋਂ ਕਰੀਬ 80 ਕਿਲੋਮੀਟਰ ਦੂਰ ਅਨੂਪਪੁਰ ਜ਼ਿਲੇ ਦੇ ਆਪਣੇ ਪਿੰਡ ਗੋਦਾਰੂ ਚਲਾ ਗਿਆ।’’ ਮੈਡੀਕਲ ਕਾਲਜ ਸ਼ਾਹਡੋਲ ਦੇ ਸੁਪਰਡੈਂਟ ਡਾ. ਨਗਿੰਦਰ ਸਿੰਘ ਨੇ ਦੱਸਿਆ, ‘‘ਮੈਡੀਕਲ ਕਾਲਜ ’ਚ ਲਾਸ਼ ਲਿਜਾਣ ਲਈ ਕੋਈ ਵਾਹਨ ਨਹੀਂ ਹੈ। ਹਾਲਾਂਕਿ ਜ਼ਿਲਾ ਹਸਪਤਾਲ ਅਤੇ ਨਗਰ ਪਾਲਿਕਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੂੰ ਗੱਡੀ ਮੁਹੱਈਆ ਕਰਵਾਈ ਜਾਂਦੀ ਹੈ।’’ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਆਪਣੀ ਮਾਂ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਲੈ ਕੇ ਗਿਆ, ਉਸ ਵਲੋਂ ਵਾਹਨ ਦੀ ਮੰਗ ਨਹੀਂ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਜਸਥਾਨ ’ਚ ਮਿਲਿਆ ਮੰਕੀਪੌਕਸ ਦਾ ਸ਼ੱਕੀ ਮਰੀਜ਼, ਜਾਂਚ ਲਈ ਸੈਂਪਲ ਪੁਣੇ ਭੇਜਿਆ
NEXT STORY