ਨੰਦਯਾਲ- ਇਕ ਨੌਜਵਾਨ ਵਲੋਂ ਟਰਾਂਜੈਂਡਰ ਨਾਲ ਵਿਆਹ ਕਰਨ ਦੀ ਇੱਛਾ ਜਤਾਏ ਜਾਣ 'ਤੇ ਉਸ ਦੇ ਮਾਤਾ-ਪਿਤਾ ਨੇ ਖ਼ੁਦਕੁਸ਼ੀ ਕਰ ਲਈ। ਆਂਧਰਾ ਪ੍ਰਦੇਸ਼ ਦੇ ਨੰਦਯਾਲ ਜ਼ਿਲ੍ਹੇ ਦੇ ਸਬ ਡਿਵੀਜ਼ਨਲ ਪੁਲਸ ਅਧਿਕਾਰੀ ਪੀ. ਸ਼੍ਰੀਨਿਵਾਸ ਰੈੱਡੀ ਅਨੁਸਾਰ ਸੁੱਬਾ ਰਾਇਡੂ (45) ਅਤੇ ਸਰਸਵਤੀ (38) ਦਾ ਬੇਟਾ ਸੁਨੀਲ ਕੁਮਾਰ ਪਿਛਲੇ ਤਿੰਨ ਸਾਲਾਂ ਤੋਂ ਸਥਾਨਕ ਟਰਾਂਸਜੈਂਡਰ ਭਾਈਚਾਰੇ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਜੋੜੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਕੁਮਾਰ ਤਿੰਨ ਸਾਲਾਂ ਤੋਂ ਇਕ ਟਰਾਂਸਜੈਂਡਰ ਨਾਲ ਰਿਸ਼ਤੇ 'ਚ ਸੀ ਅਤੇ ਇਸ ਗੱਲ 'ਤੇ ਅੜਿਆ ਹੋਇਆ ਸੀ ਕਿ ਕਿਸੇ ਕੁੜੀ ਨਾਲ ਵਿਆਹ ਨਹੀਂ ਕਰੇਗਾ। ਉਸ ਨੇ ਦੱਸਿਆ ਕਿ ਉਹ ਟਰਾਂਸਜੈਂਡਰ ਨਾਲ ਰਹਿਣ 'ਤੇ ਜ਼ੋਰ ਦਿੰਦਾ ਸੀ, ਜਿਸ ਕਾਰਨ ਮਾਤਾ-ਪਿਤਾ ਨਾਲ ਉਸ ਦਾ ਹਮੇਸ਼ਾ ਝਗੜਾ ਹੁੰਦਾ ਸੀ।
ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਕੁਮਾਰ ਨੇ ਵੀ ਪਹਿਲੇ ਇਸ ਮਾਮਲੇ ਨੂੰ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਜਾਂਚ 'ਚ ਪਤਾ ਲੱਗਾ ਕਿ ਕੁਮਾਰ ਨੇ ਟਰਾਂਸਜੈਂਡਰਾਂ ਦੇ 1.5 ਲੱਖ ਰੁਪਏ ਖਰਚ ਕਰ ਦਿੱਤੇ ਸਨ, ਜਿਸ ਤੋਂ ਬਾਅਦ ਟਰਾਂਸਜੈਂਡਰ ਉਸ ਦੇ ਮਾਤਾ-ਪਿਤਾ ਤੋਂ ਇਹ ਰਕਮ ਮੰਗਣ ਲੱਗੇ ਅਤੇ ਧਮਕੀ ਦੇਣ ਲੱਗੇ। ਉਸ ਨੇ ਦੱਸਿਆ ਕਿ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੇ ਕੁਮਾਰ ਦੇ ਮਾਤਾ-ਪਿਤਾ ਨੂੰ ਜਨਤਕ ਰੂਪ ਨਾਲ ਅਪਮਾਨਤ ਵੀ ਕੀਤਾ, ਜਿਸ ਤੋਂ ਉਹ ਹੋਰ ਦੁਖੀ ਹੋ ਗਏ। ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ 'ਚ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਤੋਂ ਵੱਧ ਰਹੀ: ਚੋਣ ਕਮਿਸ਼ਨ
NEXT STORY