ਜੋਧਪੁਰ- ਜੋਧਪੁਰ ਸੈਂਟਰਲ ਜੇਲ ਵਿਚ ਬੰਦ ਸੋਸ਼ਲ ਐਕਟੀਵਿਸਟ ਸੋਨਮ ਵਾਂਗਚੁਕ ਨਾਲ ਮੰਗਲਵਾਰ ਰਾਤ ਉਨ੍ਹਾਂ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਵਕੀਲ ਰਿਤਮ ਖਰੇ ਵੀ ਸਨ। ਗੀਤਾਂਜਲੀ ਨੇ ਆਪਣੇ ਪਤੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਜਿਸ ’ਤੇ 14 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਗੀਤਾਂਜਲੀ ਨੇ ਅੱਜ ਸਵੇਰੇ ਸੋਨਮ ਵਾਂਗਚੁਕ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ ਕਿ ਉਸਨੇ ਅੱਜ ਰਿਤਮ ਖਰੇ ਸਮੇਤ ਵਾਂਗਚੁਕ ਨਾਲ ਮੁਲਾਕਾਤ ਹੋਈ। ਨਜ਼ਰਬੰਦੀ ਦਾ ਹੁਕਮ ਪ੍ਰਾਪਤ ਹੋਇਆ, ਜਿਸ ਨੂੰ ਅਸੀਂ ਕਾਨੂੰਨੀ ਤੌਰ ’ਤੇ ਚੁਣੌਤੀ ਦੇਵਾਂਗੇ। ਇਸ ਦਸਤਾਵੇਜ਼ ਵਿਚ ਵਾਂਗਚੁਕ ਵਿਰੁੱਧ ਸਾਰੇ ਦੋਸ਼ਾਂ ਅਤੇ ਐੱਨ. ਐੱਸ. ਏ. ਲਗਾਉਣ ਦੇ ਕਾਰਨਾਂ ਦਾ ਵੇਰਵਾ ਦਿੱਤਾ ਗਿਆ ਹੈ। ਹੁਣ ਕਾਨੂੰਨੀ ਟੀਮ ਇਸ ਹੁਕਮ ਨੂੰ ਅਦਾਲਤ ਵਿਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਗੀਤਾਂਜਲੀ ਨੇ ਇਹ ਵੀ ਕਿਹਾ ਕਿ ਸੋਨਮ ਦ੍ਰਿੜ ਹੈ ਅਤੇ ਲੱਦਾਖ ਦੇ ਹਿੱਤਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ।
ਸੜਕ ਕਿਨਾਰੇ ਖੜ੍ਹੀਆਂ 2 ਸਕੂਟੀਆਂ 'ਚ ਜ਼ਬਰਦਸਤ ਧਮਾਕਾ, ਬੁਰੀ ਤਰ੍ਹਾਂ ਝੁਲਸੇ 8 ਲੋਕ
NEXT STORY