ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਦੇਸ਼ ਵਿਰੋਧੀ ਹਨ। ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਕਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਜਨਤਾ ਦੀ ਆਵਾਜ਼ ਨੂੰ ਦਬਾਉਣਾ ਗਲਤ ਹੈ। ਨਾਗਰਿਕਤਾ ਲਈ ਜਨਤਾ ਝੂਠ ਬੋਲਣ ਲਈ ਮਜ਼ਬੂਰ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ 'ਤੇ ਹੋ ਰਹੇ ਬਲ ਪ੍ਰਯੋਗ ਦੀ ਅਸੀਂ ਨਿੰਦਾ ਕਰਦੇ ਹਾਂ।
ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਖਿਲਾਫ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ 'ਚ ਅੱਜ ਵੀ ਵੱਖ-ਵੱਖ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ 'ਚ ਜ਼ਿਆਦਾਤਰ ਇਲਾਕਿਆਂ 'ਚ ਸ਼ਾਂਤੀ ਵਿਵਸਥਾ ਬਣੀ ਰਹੀ। ਪੁਲਸ ਮੁਤਾਬਕ ਯਮੁਨਾਪਾਰ ਦੇ ਸੀਮਾਪੁਰੀ ਇਲਾਕੇ 'ਚ ਪ੍ਰਦਰਸ਼ਨ ਦੌਰਾਨ ਭੀੜ੍ਹ ਹਿੰਸਕ ਹੋ ਗਈ ਅਤੇ ਉਨ੍ਹਾਂ 'ਤੇ ਪੱਥਰਾਅ ਕੀਤਾ, ਜਿਸ ਨਾਲ ਇਕ ਪੁਲਸ ਅਧਿਕਾਰੀ ਮਾਮੂਲੀ ਰੁਪ ਨਾਲ ਜ਼ਖਮੀ ਹੋ ਗਿਆ। ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਨੇੜੇ ਜੁੰਮੇ ਦੀ ਨਮਾਜ਼ ਦੇ ਸਮੇਂ ਭੀਮ ਆਰਮੀ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਜ਼ਬਰਦਸਤ ਪ੍ਰਦਰਸ਼ਨਨ ਕੀਤਾ। ਪ੍ਰਦਰਸ਼ਨ ਕਾਫੀ ਦੇਰ ਤਕ ਜਾਰੀ ਰਿਹਾ।
ਇਥੇ ਪੁਲਸ ਨੇ ਜ਼ਬਰਦਸਤ ਸੁਰੱਖਿਆ ਵਿਵਸਥਾ ਕੀਤੀ ਸੀ ਅਤੇ ਕੁਝ ਲੋਕਾਂ ਦੇ ਪਛਾਣ ਪੱਤਰ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਜਾਮਾ ਮਸਜਿਦ 'ਚ ਨਮਾਜ਼ ਲਈ ਜਾਣ ਦਿੱਤਾ ਗਿਆ। ਜੁੰਮੇ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਦਿੱਲੀ ਗੇਟ ਨੇੜੇ ਪਹੁੰਚ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਨ ਲੱਗੇ। ਲੋਕਾਂ ਦਾ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਸੁਰੱਖਿਆ ਕਾਰਨਾਂ ਨਾਲ ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ, ਲਾਲ ਕਿਲਾ, ਜਾਮਾ ਮਸਜਿਦ ਦਿੱਲੀ ਗੇਟ ਮੈਟਰੋ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ।
CAA ਵਿਰੋਧ ਪ੍ਰਦਰਸ਼ਨ : ਦਿੱਲੀ ਦੇ ਸਲੀਮਪੁਰ 'ਚ ਫਿਰ ਭੜਕੀ ਹਿੰਸਾ, 17 ਮੈਟਰੋ ਸਟੇਸ਼ਨਾਂ 'ਤੇ ਐਂਟਰੀ ਬੈਨ
NEXT STORY