ਸੋਨੀਪਤ— ਸੋਨੀਪਤ ਨੈਸ਼ਨਲ ਹਾਈ-ਵੇਅ-1 'ਤੇ ਦਰਦਨਾਕ ਸੜਕ ਹਾਦਸੇ ਵਿਚ 2 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਦੋਸਤ ਵਾਲ-ਵਾਲ ਬਚ ਗਿਆ। ਹਾਈ-ਵੇਅ 'ਤੇ ਇਕ ਤੇਜ਼ ਰਫਤਾਰ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਸਵਾਰ ਜਗਮੀਤ ਅਤੇ ਵਰਿੰਦਰ ਨਾਂ ਦੇ 2 ਦੋਸਤਾਂ ਦੀ ਮੌਤ ਹੋ ਗਈ ਅਤੇ ਪੰਕਜ ਨਾਂ ਦਾ ਨੌਜਵਾਨ ਨੂੰ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ। ਇਹ ਹਾਦਸਾ ਵੀਰਵਾਰ ਦੀ ਸ਼ਾਮ ਨੂੰ ਹੋਇਆ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਪੰਕਜ ਨੇ ਦੱਸਿਆ ਕਿ ਹਾਦਸੇ ਤੋਂ ਠੀਕ 5 ਮਿੰਟ ਪਹਿਲਾਂ ਉਨ੍ਹਾਂ ਤਿੰਨਾਂ ਨੇ ਢਾਬੇ 'ਤੇ ਸੈਲਫੀ ਲਈ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਸੈਲਫੀ ਉਨ੍ਹਾਂ ਲਈ ਆਖਰੀ ਸੈਲਫੀ ਬਣ ਗਈ।
ਦਿੱਲੀ ਵਿਚ ਇਕ ਕੰਪਨੀ 'ਚ ਨੌਕਰੀ ਕਰਨ ਵਾਲੇ ਤਿੰਨੋਂ ਦੋਸਤ ਵਰਿੰਦਰ, ਜਗਮੀਤ ਅਤੇ ਪੰਕਜ ਦਿੱਲੀ ਤੋਂ ਅੰਬਾਲਾ ਜਾ ਰਹੇ ਸਨ। ਤਿੰਨਾਂ ਨੇ ਸੋਨੀਪਤ 'ਚ ਨੈਸ਼ਨਲ ਹਾਈ-ਵੇਅ-1 'ਤੇ ਇਕ ਢਾਬੇ 'ਤੇ ਰੋਟੀ ਖਾਂਦੀ ਅਤੇ ਸੈਲਫੀ ਲਈ ਪਰ ਉਸ ਸਮੇਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਜਾਵੇਗੀ। ਤਿੰਨੋਂ ਜਿਗਰੀ ਦੋਸਤ ਸਨ, ਕੋਈ 5 ਮਿੰਟ ਹੋਏ ਹੋਣਗੇ ਕਿ ਉਨ੍ਹਾਂ ਦੀ ਕਾਰ ਅੰਬਾਲਾ ਵੱਲ ਰਵਾਨਾ ਹੋਈ ਤਾਂ ਇਕ ਤੇਜ਼ ਰਫਤਾਰ ਟਰਾਲੇ ਨੇ ਗਲਤ ਸਾਈਡ ਤੋਂ ਆ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਜਗਮੀਤ ਅਤੇ ਵਰਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪੰਕਜ ਨੂੰ ਮਾਮੂਲੀਆਂ ਸੱਟਾਂ ਲੱਗੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਗੰਨੌਰ ਥਾਣਾ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਟਰਾਲਾ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ ਹੈ। ਪੁਲਸ ਨੇ ਟਰਾਲਾ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀ-ਸ਼ਰਟ ਅਤੇ ਜੀਨਜ਼ ਪਹਿਨ ਕੇ ਆਏ ਐਸ. ਡੀ. ਐਮ. ਨੂੰ ਅਦਾਲਤ ਤੋਂ ਪਈ ਝਾੜ
NEXT STORY