ਜੈਪੁਰ— ਇੱਥੋਂ ਦੀ ਇਕ ਅਦਾਲਤ 'ਚ ਉਸ ਵੇਲੇ ਅਸਹਿਜ ਸਥਿਤੀ ਪੈਦਾ ਹੋ ਗਈ ਜਦੋਂ ਇਕ ਕੇਸ ਦੀ ਸੁਣਵਾਈ ਦੌਰਾਨ ਦੌਸਾ ਇਲਾਕੇ ਦੇ ਐਸ. ਡੀ. ਐਮ. ਆਪਣੀ ਪੁਲਸ ਦੀ ਵਰਦੀ ਪਾਉਣ ਦੀ ਥਾਂ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਹਾਜ਼ਰ ਹੋਏ।
ਦਰਅਸਲ ਅਦਾਲਤ 'ਚ ਮਾਣਹਾਨੀ ਦੇ ਕੇਸ ਸੰਬੰਧੀ ਸੁਣਵਾਈ ਹੋ ਰਹੀ ਸੀ। ਇਸ ਦੌਰਾਨ ਦੌਸਾ ਇਲਾਕੇ ਦੇ ਐਸ. ਡੀ. ਐਮ. ਅਦਾਲਤ 'ਚ ਜੀਨਜ਼ ਅਤੇ ਟੀ. ਸ਼ਰਟ ਪਾ ਕੇ ਹਾਜ਼ਰ ਹੋਏ।
ਉਨ੍ਹਾਂ ਨੂੰ ਅਜਿਹੇ ਕੱਪੜਿਆਂ 'ਚ ਦੇਖ ਕੇ ਜੱਜ ਨੇ ਉਨ੍ਹਾਂ ਨੂੰ ਪੁੱਛਿਆ,''ਇਹ ਕੋਈ ਮਾਲ ਹੈ, ਜਿੱਥੇ ਤੁਸੀਂ ਅਜਿਹੇ ਕੱਪੜੇ ਪਹਿਨ ਕੇ ਆਏ ਹੋ।'' ਜੁਆਬ 'ਚ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਅਤੇ ਅਦਾਲਤ ਤੋਂ ਇਸ ਦੀ ਮੁਆਫੀ ਮੰਗੀ। ਇਸ 'ਤੇ ਅਦਾਲਤ ਨੇ ਉਨ੍ਹਾਂ ਨੂੰ ਹਿਦਾਇਤ ਦਿੰਦਿਆਂ ਕਿਹਾ ਕਿ ਅੱਗੇ ਤੋਂ ਉਹ ਆਪਣੀ ਪੂਰੀ ਵਰਦੀ 'ਚ ਹਾਜ਼ਰ ਹੋਣ।
ਇਸ ਕਮਾਂਡੋ ਦੇ ਪੇਟ 'ਚ ਲੱਗੀਆਂ ਸਨ 6 ਗੋਲੀਆਂ, ਫਿਰ ਵੀ ਅੱਤਵਾਦੀਆਂ ਨਾਲ ਇਕ ਘੰਟੇ ਤੱਕ ਲੜਦਾ ਰਿਹਾ (ਤਸਵੀਰਾਂ)
NEXT STORY