ਲਖਨਊ— ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਦੋਸਤੀ ਨਹੀਂ ਟੁੱਟੇਗੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਸਮਾਜਵਾਦੀ ਪਾਰਟੀ ਨਾਲ ਉਸ ਦੇ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਮੰਤਵ ਨਾਲ ਭਾਜਪਾ ਨੇ ਰਾਜ ਸਭਾ ਦੀ ਚੋਣ ਲਈ ਇਕ ਵਾਧੂ ਉਮੀਦਵਾਰ ਮੈਦਾਨ 'ਚ ਉਤਾਰਿਆ।
ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਬਸਪਾ ਦੇ ਉਮੀਦਵਾਰ ਨੂੰ ਹਰਾ ਕੇ ਭਾਜਪਾ ਸਪਾ ਨਾਲ ਸਾਡੇ ਗਠਜੋੜ 'ਚ ਕੋਈ ਰੁਕਾਵਟ ਨਹੀਂ ਪਾ ਸਕੀ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਭਾਜਪਾ ਨੂੰ ਸਿੱਟੇ ਭੁਗਤਨੇ ਪੈਣਗੇ ਅਤੇ 2019 ਦਾ ਸਾਲ ਉਸ ਨੂੰ ਮਹਿੰਗਾ ਪਏਗਾ।
ਮਾਇਆਵਤੀ ਨੇ ਕਿਹਾ ਕਿ ਸਪਾ ਅਤੇ ਬਸਪਾ ਨੇ ਇਕ-ਇਕ ਉਮੀਦਵਾਰ ਮੈਦਾਨ 'ਚ ਉਤਾਰਿਆ ਸੀ। ਭਾਜਪਾ ਨੇ ਇਕ ਹੋਰ ਉਮੀਦਵਾਰ ਖੜ੍ਹਾ ਕਰ ਦਿੱਤਾ। ਇਸ ਇਕ ਉਮੀਦਵਾਰ ਨੂੰ ਜਿਤਾਉਣ ਲਈ ਭਾਜਪਾ ਨੇ ਪੂਰੀ ਵਾਹ ਲਾ ਦਿੱਤੀ। ਸਰਕਾਰ ਵਲੋਂ ਦਹਿਸ਼ਤ ਵਾਲਾ ਮਾਹੌਲ ਤਿਆਰ ਕੀਤਾ ਗਿਆ ਅਤੇ ਵਿਧਾਇਕਾਂ ਨੂੰ ਧਮਕਾਅ ਕੇ ਕ੍ਰਾਸ ਵੋਟਿੰਗ ਕਰਵਾਈ ਗਈ।
ਚੰਗੇ ਨੰਬਰ ਦੇਣ ਦੇ ਬਦਲੇ ਟੀਚਰ ਨੇ ਮੰਗਿਆ ਕਿੱਸ
NEXT STORY