ਨੈਸ਼ਨਲ ਡੈਸਕ– ਸਮਾਜਵਾਦੀ ਪਾਰਟੀ ਇੰਡੀਆ ਅਲਾਇੰਸ ਤੋਂ ਲੋਕ ਸਭਾ ਉਮੀਦਵਾਰ ਤੇ ਟੈਲੀਵਿਜ਼ਨ ਅਦਾਕਾਰਾ ਕਾਜਲ ਨਿਸ਼ਾਦ ਦੀ ਸਿਹਤ ਐਤਵਾਰ ਸ਼ਾਮ ਨੂੰ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ’ਚ ਦਾਖ਼ਲ ਹੋਣ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਈ. ਸੀ. ਜੀ. ਰਿਪੋਰਟ ’ਚ ਬਦਲਾਅ ਦੇਖਣ ਤੋਂ ਬਾਅਦ ਚੌਕਸ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ’ਚ ਰੈਫਰ ਕਰ ਦਿੱਤਾ।
ਦੇਰ ਰਾਤ ਪਰਿਵਾਰਕ ਮੈਂਬਰ ਤੇ ਪਾਰਟੀ ਵਰਕਰ ਉਸ ਨੂੰ ਐਂਬੂਲੈਂਸ ’ਚ ਲੈ ਕੇ ਲਖਨਊ ਲਈ ਰਵਾਨਾ ਹੋ ਗਏ। ਪਾਰਟੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਕਾਜਲ ਨਿਸ਼ਾਦ ਦੀ ਸਿਹਤ ਵਿਗੜ ਗਈ ਸੀ। ਉਹ ਲੋਕ ਸੰਪਰਕ ਦੌਰਾਨ ਬੇਹੋਸ਼ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਸ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਡੀਹਾਈਡ੍ਰੇਸ਼ਨ ਸੀ। ਇਲਾਜ ਨਾਲ ਸਿਹਤ ’ਚ ਸੁਧਾਰ ਹੋ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਉਨ੍ਹਾਂ ਦੀ ਸਿਹਤ ਫਿਰ ਤੋਂ ਵਿਗੜਨ ਲੱਗੀ। ਉਸ ਨੇ ਛਾਤੀ ’ਚ ਦਰਦ ਦੀ ਸ਼ਿਕਾਇਤ ਡਾਕਟਰਾਂ ਨੂੰ ਕੀਤੀ। ਇਸ ਤੋਂ ਬਾਅਦ ਈ. ਸੀ. ਜੀ. ਰਿਪੋਰਟ ’ਚ ਦਿਲ ਦੀ ਲੈਅ ’ਚ ਬਦਲਾਅ ਪਾਇਆ ਗਿਆ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਦਾ ਹਿੱਸਾ ਰਹੇ ਡਾਕਟਰ ਯਾਸਿਰ ਅਫਜ਼ਲ ਨੇ ਦੱਸਿਆ ਕਿ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ।
ਇਸ ਨੂੰ ਮਾਇਓਕਾਰਡੀਏਕ ਇਨਫੈਕਸ਼ਨ (MI) ਕਿਹਾ ਜਾਂਦਾ ਹੈ। ਅਜਿਹੇ ’ਚ ਸਾਵਧਾਨੀ ਦੇ ਤੌਰ ’ਤੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਕਾਜਲ ਨਿਸ਼ਾਦ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ’ਚ ਰੈਫਰ ਕਰ ਦਿੱਤਾ। ਉਨ੍ਹਾਂ ਦੀ ਖ਼ਰਾਬ ਸਿਹਤ ਦੀ ਸੂਚਨਾ ਮਿਲਦਿਆਂ ਹੀ ਪਾਰਟੀ ਵਰਕਰ ਹਸਪਤਾਲ ’ਚ ਪੁੱਜਣੇ ਸ਼ੁਰੂ ਹੋ ਗਏ। ਮੈਟਰੋਪੋਲੀਟਨ ਦੇ ਪ੍ਰਧਾਨ ਸ਼ਬੀਰ ਕੁਰੈਸ਼ੀ, ਸੋਸ਼ਲ ਮੀਡੀਆ ਇੰਚਾਰਜ ਇਮਤਿਆਜ਼ ਅਹਿਮਦ ਤੇ ਮੀਡੀਆ ਇੰਚਾਰਜ ਰਾਘਵੇਂਦਰ ਤਿਵਾੜੀ ਰਾਜੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਰ ਰਾਤ ਪਰਿਵਾਰ ਵਾਲੇ ਉਨ੍ਹਾਂ ਨੂੰ ਐਂਬੂਲੈਂਸ ’ਚ ਲਖਨਊ ਲੈ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
2 ਔਰਤਾਂ ਨਾਲ ਛੇੜਛਾੜ ਤੇ ਅਸ਼ਲੀਲ ਟਿੱਪਣੀਆਂ ਕਰ ਰਿਹਾ ਸੀ ਸ਼ਖ਼ਸ, ਵਿਅਕਤੀ ਨੇ ਚਾਕੂ ਮਾਰ ਕਰ ’ਤਾ ਕਤਲ
NEXT STORY