ਗੁਰੂਗਰਾਮ — ਛੁੱਟੀਆਂ ’ਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬਜਟ ਏਅਰਲਾਈਨ ਕੰਪਨੀ ਸਪਾਈਸ ਜੈੱਟ ਤੁਹਾਡੇ ਲਈ ਉਤਸ਼ਾਹੀ ਯੋਜਨਾ ਲੈ ਕੇ ਆਈ ਹੈ। ਕੰਪਨੀ ਆਪਣੀ ਅੰਤਰਰਾਸ਼ਟਰੀ ਫਲਾਈਟਾਂ ’ਤੇ ਸਸਤੇ ਕਿਰਾਏ ਦਾ ਆਫਰ ਦੇ ਰਹੀ ਹੈ। ਸਮਾਈਸ ਜੈੱਟ ਨੇ 26 ਤੋਂ 30 ਅਗਸਤ ਤੱਕ ਲਈ ਆਕਰਸ਼ਕ ਸੇਲ ਸ਼ੁਰੂ ਕੀਤੀ ਹੈ। ਇਸ ਸੇਲ ਦੇ ਦੌਰਾਨ ਯਾਤਰੀ 31 ਮਾਰਚ 2020 ਤੱਕ ਯਾਤਰਾ ਲਈ ਟਿਕਟ ਬੁੱਕ ਕਰ ਸਕਦੇ ਹੋ। ਇਹ ਸੇਲ ਸਿਰਫ ਸਪਾਈਸ ਜੈੱਟ ਦੀ ਨਾਨ ਸਟਾਪ ਇੰਟਰਨੈਸ਼ਨਲ ਫਾਲਈਟਸ ਲਈ ਹੀ ਹੈ।
ਸੇਲ ਦੌਰਾਨ ਫਲਾਈਟਸ ਦਾ ਕਿਰਾਇਆ
ਜੇਕਰ ਯਾਤਰੀ ਚੇਨਈ ਤੋਂ ਕੋਲੰਬੀਆ ਜਾਂਦੇ ਹਨ ਤਾਂ ਇਕ ਪਾਸੇ ਦਾ ਕਿਰਾਇਆ ਸਿਰਫ 3999 ਰੁਪਏ ਲੱਗੇਗਾ। ਕੋਲਕਾਤਾ ਜਾਂ ਗੁਹਾਟੀ ਤੋਂ ਢਾਕਾ ਜਾਂਦੇ ਹੋ ਤਾਂ ਇਕ ਪਾਸੇ ਦਾ ਕਿਰਾਇਆ 3999 ਰੁਪਏ ਹੀ ਦੇਣਾ ਹੋਵੇਗਾ। ਕੋਚੀ ਤੋਂ ਮਾਲੇ ਜਾਣ ਲਈ ਸਪਾਈਸ ਜੈੱਟ ਦੀ ਫਲਾਈਟ ਦਾ ਟਿਕਟ 4299 ਰੁਪਏ ’ਚ ਮਿਲ ਰਿਹਾ ਹੈ। ਬੈਂਕਾਕ ਤੋਂ ਕੋਲਕਾਤਾ ਦੀ ਯਾਤਰਾ ਲਈ ਸਪਾਈਸਜੈੱਟ ਦੀ ਫਲਾਈਟ ਦਾ ਟਿਕਟ 4299 ਰੁਪਏ ’ਚ ਉਪਲੱਬਧ ਹੋਵੇਗਾ। ਦੁਬਈ ਤੋਂ ਮੁੰਬਈ ਤੱਕ ਦੀ ਫਲਾਈਟ ਦਾ ਟਿਕਟ 5399 ਰੁਪਏ ’ਚ ਮਿਲ ਜਾਵੇਗਾ। ਇਸ ਦੇ ਨਾਲ ਹੀ ਮੁੰਬਈ ਤੋਂ ਬੈਂਕਾਕ ਜਾਣ ਲਈ ਫਲਾਈਟ ਦਾ ਕਿਰਾਇਆ 7199 ਰੁਪਏ ਰੱਖਿਆ ਗਿਆ ਹੈ।
ਪਹਿਲੇ ਆਓ ਪਹਿਲੇ ਪਾਓ ਸਕੀਮ ਤਹਿਤ ਮਿਲਣਗੀਆਂ ਸੀਟਾਂ
ਸਪਾਈਸ ਜੈੱਟ ਦੀ ਇੰਟਰਨੈਸ਼ਨਲ ਫਲਾਈਟ ਦੀ ਇਸ ਸੇਲ ’ਚ ਸੀਮਤ ਸੀਟਾਂ ਰੱਖੀਆਂ ਗਈਆਂ ਹਨ। ਅਜਿਹੇ ’ਚ ਪਹਿਲਾਂ ਆਓ ਪਹਿਲਾਂ ਲਓ ਦੇ ਆਧਾਰ ’ਤੇ ਸੇਲ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਗਰੁੱਪ ਬੁਕਿੰਗ ਲਈ ਇਸ ਸੇਲ ਦੀ ਟਿਕਟ ਨਹÄ ਖਰੀਦੀ ਜਾ ਸਕੇਗੀ। ਕੋਈ ਹੋਰ ਆਫਰ ਦਾ ਲਾਭ ਵੀ ਇਸ ਸੇਲ ਟਿਕਟ ਨਾਲ ਨਹÄ ਮਿਲੇਗਾ।
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਝਟਕਾ, ਪੈਰੋਲ ਦੇਣ ਤੋਂ ਕੀਤੀ ਨਾਂਹ
NEXT STORY