ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿਚ ਐਤਵਾਰ (18 ਅਕਤੂਬਰ) ਨੂੰ 2 ਮੈਚ ਖੇਡੇ ਗਏ। ਦੂਜਾ ਮੈਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ 2 ਸੁਪਰ ਓਵਰ ਖੇਡੇ ਗਏ ਅਤੇ ਅੰਤ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਜਿੱਤ ਦਰਜ ਕੀਤੀ। ਇਸ ਮੈਚ ਦੌਰਾਨ ਯੁਵਰਾਜ ਸਿੰਘ ਨੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਕਿਹੜੀਆਂ ਟੀਮਾਂ ਆਈ.ਪੀ.ਐਲ. 2020 ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਉਥੇ ਹੀ ਰਾਇਲ ਚੈਲੇਂਜਰ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ: ਸਮੁੰਦਰ ਕੰਢੇ ਰੋਮਾਂਟਿਕ ਹੋਇਆ ਕ੍ਰਿਕਟਰ ਯੁਜਵੇਂਦਰ ਚਾਹਲ, ਮੰਗੇਤਰ ਨਾਲ ਸਾਂਝੀ ਕੀਤੀ ਤਸਵੀਰ
ਯੁਵਰਾਜ ਸਿੰਘ ਨੇ ਇਹ ਟਵੀਟ ਉਦੋਂ ਕੀਤਾ ਸੀ, ਜਦੋਂ ਨਿਕੋਲਸ ਪੂਰਨ ਬੱਲੇਬਾਜ਼ੀ ਲਈ ਆਏ ਸਨ। ਪੂਰਨ ਨੇ 12 ਗੇਂਦਾਂ 'ਤੇ 2 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ ਸਨ। ਯੁਵੀ ਨੇ ਟਵਿਟਰ 'ਤੇ ਲਿਖਿਆ, 'ਅਜਿਹਾ ਲੱਗ ਰਿਹਾ ਹੈ ਕਿ ਨਿਕੋਲਸ ਪੂਰਨ ਇਸ ਮੈਚ ਵਿਚ ਗੇਮ ਚੇਂਜਰ ਸਾਬਤ ਹੋਣਗੇ। ਬੈਟ ਵਿਚ ਸ਼ਾਨਦਾਰ ਫਲੋ, ਦੇਖਣ ਵਿਚ ਮਜਾ ਆ ਰਿਹਾ ਹੈ। ਮੈਨੂੰ ਖ਼ੁਦ ਦੀ ਯਾਦ ਦਿਵਾ ਰਹੇ ਹਨ ਉਹ। ਮੈਚ ਜਾਰੀ ਹੈ। ਮੇਰੀ ਭਵਿੱਖਬਾਣੀ, ਮੈਨੂੰ ਲੱਗਦਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਪਲੇਆਫ ਵਿਚ ਪੁੱਜੇਗੀ ਅਤੇ ਫਾਈਨਲ ਮੈਚ ਵਿਚ ਮੁੰਬਈ ਇੰਡੀਅਨਜ਼ ਜਾਂ ਦਿੱਲੀ ਕੈਪੀਟਲਸ ਖ਼ਿਲਾਫ਼ ਖੇਡੇਗੀ।'
ਇਹ ਵੀ ਪੜ੍ਹੋ: ਹੁਣ ਚੰਨ 'ਤੇ ਵੀ ਚੱਲੇਗਾ ਇੰਟਰਨੈੱਟ, NASA ਨੇ Nokia ਨੂੰ ਦਿੱਤਾ ਚੰਨ 'ਤੇ 4G ਲਗਾਉਣ ਦਾ ਕੰਟਰੈਕਟ
ਉਥੇ ਹੀ ਇਸ ਟਵੀਟ 'ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕੁਮੈਂਟ ਕਰਕੇ ਕਿਹਾ, 'ਅਸੀਂ ਇੰਡੀਆ ਆ ਜਾਈਏ ਵਾਪਸ।' ਜਿਸ 'ਤੇ ਯੁਵਰਾਜ ਨੇ ਕਿਹਾ, 'ਅਜੇ ਥੋੜ੍ਹੇ ਛੱਕੇ ਖਾ ਲਓ ਅਤੇ ਵਿਕਟ ਲੈ ਕੇ ਆਣਾ।' ਫਿਰ ਚਾਹਲ ਨੇ ਲਿਖਿਆ, 'ਠੀਕ ਹੈ 10 ਨਵੰਬਰ ਤੱਕ ਵਿਕਟ ਲੈ ਲੈਂਦਾ ਹਾਂ ਅਤੇ ਛੱਕੇ ਖਾ ਲੈਂਦਾ ਹਾਂ।' ਯੁਵਰਾਜ ਨੇ ਫਿਰ ਲਿਖਿਆ, 'ਬਿਲਕੁੱਲ ਫਾਈਨਲ ਜ਼ਰੂਰ ਦੇਖ਼ ਕੇ ਆਣਾ।'
ਇਹ ਵੀ ਪੜ੍ਹੋ: IPL 2020 : ਲਗਾਤਾਰ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਧੋਨੀ ਨੇ ਕਿਹਾ ਇਹ IPL ਸਾਡੇ ਲਈ ਚੰਗਾ ਨਹੀਂ ਰਿਹਾ
ਦੱਸ ਦੇਈਏ ਕਿ ਯੁਵਰਾਜ ਸਿੰਘ ਇੰਟਰਨੈਸ਼ਨ ਕ੍ਰਿਕਟ ਤੋਂ ਸੰਨਿਆ ਲੈ ਚੁੱਕੇ ਹਨ। ਉਹ ਟਵਿਟਰ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਆਈ.ਪੀ.ਐਲ. ਨਾਲ ਜੁੜੇ ਟਵਿਟਸ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਦੇਸ਼ 'ਚ ਮੁੱਢਲੇ ਬਦਲਾਅ ਲਈ ਮੁਕੇਸ਼ ਅੰਬਾਨੀ ਨੇ ਤੈਅ ਕੀਤੇ ਇਹ 3 ਟੀਚੇ
IPL 2020 : ਲਗਾਤਾਰ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਧੋਨੀ ਨੇ ਕਿਹਾ ਇਹ IPL ਸਾਡੇ ਲਈ ਚੰਗਾ ਨਹੀਂ ਰਿਹਾ
NEXT STORY