ਨੈਸ਼ਨਲ ਡੈਸਕ : ਸਪਾਈਸਜੈੱਟ ਦੇ Q400 ਜਹਾਜ਼ ਨੂੰ ਮੰਗਲਵਾਰ ਮੁੰਬਈ ਹਵਾਈ ਅੱਡੇ 'ਤੇ 23,000 ਫੁੱਟ ਦੀ ਉਚਾਈ 'ਤੇ ਇਸ ਦੀ ਵਿੰਡਸ਼ੀਲਡ 'ਚ ਦਰਾੜ ਦੇ ਕਾਰਨ ਪਹਿਲ ਦੇ ਆਧਾਰ 'ਤੇ ਉਤਾਰਿਆ ਗਿਆ। ਡੀ.ਜੀ.ਸੀ.ਏ. ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ 17 ਦਿਨਾਂ 'ਚ ਸਪਾਈਸਜੈੱਟ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀ ਇਹ ਘੱਟੋ-ਘੱਟ 7ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਦਿਨ 'ਚ ਸਪਾਈਸਜੈੱਟ ਦੀ ਦਿੱਲੀ-ਦੁਬਈ ਫਲਾਈਟ ਨੂੰ ਫਿਊਲ ਇੰਡੀਕੇਟਰ 'ਚ ਖਰਾਬੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ।
ਖ਼ਬਰ ਇਹ ਵੀ : CM ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ ਤਾਂ ਉਥੇ ਅਦਾਲਤ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਪੜ੍ਹੋ TOP 10
ਅਧਿਕਾਰੀਆਂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਮੰਗਲਵਾਰ ਦੀਆਂ ਦੋਵੇਂ ਘਟਨਾਵਾਂ ਅਤੇ ਪਿਛਲੀਆਂ 5 ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪਾਈਸਜੈੱਟ ਦੀ ਕਾਂਡਲਾ-ਮੁੰਬਈ ਉਡਾਣ ਜਦੋਂ 23,000 ਫੁੱਟ ਦੀ ਉਚਾਈ ਸੀ ਤਾਂ ਇਸ ਦੀ ਵਿੰਡਸ਼ੀਲਡ ਦਾ ਬਾਹਰੀ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਪਾਇਲਟਾਂ ਨੇ ਪਹਿਲ ਦੇ ਆਧਾਰ 'ਤੇ ਜਹਾਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ। ਤਾਜ਼ਾ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਸਪਾਈਸਜੈੱਟ ਨੇ ਕਿਹਾ, "5 ਜੁਲਾਈ 2022 ਨੂੰ ਸਪਾਈਸਜੈੱਟ Q400 ਜਹਾਜ਼ ਫਲਾਈਟ SG 3324 (ਕਾਂਡਲਾ-ਮੁੰਬਈ) 'ਤੇ ਸੀ, ਜਦੋਂ ਇਹ 23,000 ਫੁੱਟ ਦੀ ਉਚਾਈ 'ਤੇ ਸੀ ਤਾਂ ਇਸ ਦੇ P2 ਸਾਈਡ ਦੀ ਵਿੰਡਸ਼ੀਲਡ ਦਾ ਬਾਹਰੀ ਸ਼ੀਸ਼ਾ ਟੁੱਟ ਗਿਆ। ਦਬਾਅ ਆਮ ਦੇਖਿਆ ਗਿਆ। ਜਹਾਜ਼ ਮੁੰਬਈ ਵਿੱਚ ਸੁਰੱਖਿਅਤ ਉਤਰ ਗਿਆ।"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੈਵਿਕ ਉਤਪਾਦਾਂ ਦੀ ਜਾਂਚ ਲਈ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ : ਸ਼ਾਹ
NEXT STORY