ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਸ਼ੀ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਮੇਰੇ ਵਲੋਂ ਸਾਰੇ ਖਿਡਾਰੀਆਂ ਦਾ ਸਵਾਗਤ ਹੈ। 72ਵੀਂ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ 'ਚ ਤੁਸੀਂ ਸਖ਼ਤ ਮਿਹਨਤ ਨਾਲ ਪਹੁੰਚੇ ਹੋ। ਕਾਸ਼ੀ ਦੇ ਮੈਦਾਨ 'ਚ ਤੁਹਾਡੀ ਸਖ਼ਤ ਪ੍ਰੀਖਿਆ ਹੋਵੇਗੀ। ਤੁਸੀਂ ਸਾਰੇ ਲੋਕ 'ਇਕ ਭਾਰਤ, ਇਕ ਸ਼੍ਰੇਸ਼ਠ ਭਾਰਤ' ਦੀ ਸੁੰਦਰ ਤਸਵੀਰ ਪੇਸ਼ ਕਰੋਗੇ। ਬਨਾਰਸੀ ਭਾਸ਼ਾ 'ਚ ਕਿਹਾ ਜਾਂਦਾ ਹੈ ਕਿ ਬਨਾਰਸ ਨੂੰ ਜਾਣਨਾ ਹੈ ਤਾਂ ਬਨਾਰਸ ਆਉਣਾ ਹੋਵੇਗਾ। ਇਹ ਖੇਡ ਪ੍ਰੇਮੀਆਂ ਦਾ ਸ਼ਹਿਰ ਹੈ; ਕੁਸ਼ਤੀ, ਕਿਸ਼ਤੀ ਦੌੜ, ਮੁੱਕੇਬਾਜ਼ੀ ਇੱਥੇ ਮਸ਼ਹੂਰ ਹਨ। ਕਾਸ਼ੀ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇ ਚੈਂਪੀਅਨਸ਼ਿਪ ਦੌਰਾਨ ਜੋਸ਼ ਹਾਈ ਰਹੇਗਾ। ਵਾਲੀਬਾਲ ਸਾਧਾਰਣ ਖੇਡ ਨਹੀਂ ਹੈ, ਇਹ ਸੰਤੁਲਨ ਦਾ ਖੇਡ ਹੈ, ਸੰਕਲਪ ਦਾ ਖੇਡ ਹੈ। ਬਾਲ ਨੂੰ ਹਮੇਸ਼ਾ ਉੱਪਰ ਹੀ ਚੁੱਕਣਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤਾਂ ਭਾਰਤ ਦੀ ਡੈਵਲਪਮੈਂਟ ਸਟੋਰੀ ਅਤੇ ਵਾਲੀਬਾਲ ਨੂੰ ਇਕੋ ਜਿਹਾ ਦੇਖਦਾ ਹਾਂ। ਟੀਮ ਨੂੰ ਕੋ-ਆਰਡੀਨੇਸ਼ਨ ਜ਼ਰੂਰੀ ਹੁੰਦਾ ਹੈ। ਟੀਮ ਦਾ ਹਰ ਮੈਂਬਰ ਜ਼ਿੰਮੇਵਾਰੀ ਨਿਭਾਉਂਦਾ ਹੈ। ਦੇਸ਼ ਦੇ ਵਿਕਾਸ 'ਚ ਹੀ ਇਹੀ ਦਿਖਾਈ ਪੈਂਦਾ ਹੈ। ਡਿਜ਼ੀਟਲ ਪੇਮੈਂਟ ਤੋਂ ਲੈ ਕੇ ਹਰ ਖੇਤਰ 'ਚ ਅਜਿਹੀ ਭਾਵਨਾ ਦਿਖਾਈ ਪੈਂਦੀ ਹੈ। ਜਦੋਂ ਦੇਸ਼ ਵਿਕਾਸ ਕਰਦਾ ਹੈ ਤਾਂ ਇਹ ਆਰਥਿਕ ਮੋਰਚੇ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਖੇਡ ਦੇ ਮੈਦਾਨ 'ਤੇ ਵੀ ਇਹੀ ਝਲਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਪੱਕੇ ਤੌਰ 'ਤੇ ਬੰਦ ਹੋਣਗੇ Account ! ਐਲਨ ਮਸਕ ਨੇ ਕੀਤਾ ਐਲਾਨ, ਸੋਸ਼ਲ ਮੀਡੀਆ ਯੂਜ਼ਰ ਦੇਣ ਧਿਆਨ
NEXT STORY