ਪਟਨਾ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ’ਚ ਕਿਹਾ ਕਿ ਜਦੋਂ ਉਹ ਕੇਂਦਰ ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ’ਚ ਮੰਤਰੀ ਸਨ ਤਾਂ ਉਨ੍ਹਾਂ ਦੀ ਪਹਿਲਕਦਮੀ ’ਤੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ।
ਵਿਧਾਨ ਸਭਾ ’ਚ ਸੂਬਾ ਸਰਕਾਰ ’ਚ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਦੇ ਜਵਾਬ ਨਾਲ ਵਿਧਾਇਕ ਨਿਤੀਸ਼ ਮਿਸ਼ਰਾ ਦੇ ਸੰਤੁਸ਼ਟ ਨਹੀਂ ਹੋਣ ’ਤੇ ਨਿਤੀਸ਼ ਨੇ ਦਸਤਖਤ ਕਰਦੇ ਹੋਏ ਇਹ ਟਿੱਪਣੀ ਕੀਤੀ। ਮਿਸ਼ਰਾ ਨੇ ਜਾਣਨਾ ਚਾਹਿਆ ਕਿ ਕੀ ਇਹ ਸੱਚ ਹੈ ਕਿ ਪਿਛਲੇ 7 ਸਾਲਾਂ ’ਚ ਸੂਬੇ ’ਚ ਖੇਡ ਕੋਟੇ ਰਾਹੀਂ ਕੋਈ ਭਰਤੀ ਨਹੀਂ ਹੋਈ? ਮੰਤਰੀ ਨੇ ਸਦਨ ਨੂੰ ਦੱਸਿਆ ਕਿ ਖੇਡ ਕੋਟੇ ਰਾਹੀਂ ਸਰਕਾਰੀ ਨੌਕਰੀਆਂ ਦੀ ਸਹੂਲਤ ਦੇਣ ਲਈ ਨਿਯਮ ਬਣਾਏ ਜਾਣ ਤੋਂ ਇਕ ਸਾਲ ਬਾਅਦ 2015 ’ਚ 78 ਖਿਡਾਰੀਆਂ ਦੀ ਨਿਯੁਕਤੀ ਲਈ ਸਿਫਾਰਿਸ਼ਾਂ ਕੀਤੀਆਂ ਗਈਆਂ ਸਨ।
ਆਵਾਜਾਈ ਸਿਗਨਲ 'ਤੇ ਕਾਰ ਦੀ ਤਰ੍ਹਾਂ ਨਹੀਂ ਰੋਕਿਆ ਜਾ ਸਕਦੈ ਦਿੱਲੀ ਦਾ ਬਜਟ : ਕਪਿਲ ਸਿੱਬਲ
NEXT STORY