ਪੁਦੁਕੋਟਈ (ਤਾਮਿਲਨਾਡੂ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਤਾਮਿਲਨਾਡੂ ਦੇ ਤਿਰੂਮਾਇਮ ਸਥਿਤ ਕੋਟਈ ਮੰਦਰ 'ਚ ਪੂਜਾ ਕੀਤੀ। ਇਸ ਦੌਰਾਨ ਅਮਿਤ ਸ਼ਾਹ ਦੇ ਨਾਲ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਵੀ ਮੌਜੂਦ ਸਨ। ਮੰਦਰ ਦੇ ਪੁਜਾਰੀ ਨੇ ਸ਼ਾਲ ਅਤੇ ਹਾਰ ਪਾ ਕੇ ਜੋੜੇ ਦਾ ਸਵਾਗਤ ਕੀਤਾ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੁਆਰਾ ਪ੍ਰਬੰਧਿਤ ਇਕ ਕਿਲ੍ਹੇ ਦੀ ਬਾਹਰੀ ਕੰਧ ਦੇ ਉੱਤਰ ਵੱਲ ਸਥਿਤ ਕੋਟਈ ਭੈਰਵਰ ਮੰਦਰ ਭਗਵਾਨ ਸ਼ਿਵ ਦੇ ਅਤਵਾਤ ਭੈਰਵਰ ਨੂੰ ਸਮਰਪਿਤ ਹੈ।
ਸ਼ਾਹ ਦੇ ਤਿਰੂਚਿਰਾਪੱਲੀ ਹਵਾਈ ਅੱਡੇ ਤੋਂ ਇੱਥੇ ਪਹੁੰਚਣ 'ਤੇ ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਲਾਈ ਅਤੇ ਐੱਚ. ਰਾਜਾ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਗ੍ਰਹਿ ਮੰਤਰੀ ਇਸ ਤੋਂ ਬਾਅਦ ਤਿਰੂਪਤੀ ਲਈ ਰਵਾਨਾ ਹੋ ਗਏ।
ਜਵਾਨਾਂ ਨੇ ਮਣੀਪੁਰ ’ਚ ਹੜ੍ਹ ਤੋਂ 1000 ਲੋਕਾਂ ਨੂੰ ਬਚਾਇਆ
NEXT STORY