ਸ਼੍ਰੀਨਗਰ- ਸ਼੍ਰੀਨਗਰ ਦੇ ਅਰੀਬਾਗ ਇਲਾਕੇ ’ਚ ਸੀਨੀਅਰ ਭਾਜਪਾ ਨੇਤਾ ਮੁਹੰਮਦ ਅਨਵਰ ਖਾਨ ਦੇ ਘਰ ’ਤੇ ਅੱਤਵਾਦੀ ਹਮਲੇ ’ਚ ਇਕ ਪੁਲਸ ਦਾ ਜਵਾਨ ਸ਼ਹੀਦ ਹੋ ਗਿਆ ਹੈ। ਇਸ ਦਰਮਿਆਨ ਸੁਰੱਖਿਆ ਫ਼ੋਰਸਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਫੜ੍ਹਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਅਨਵਰ ਬਾਰਾਮੂਲਾ ਜ਼ਿਲੇ ’ਚ ਪਾਰਟੀ ਪ੍ਰਧਾਨ ਹਨ ਅਤੇ ਕੁਪਵਾੜਾ ਜ਼ਿਲੇ ’ਚ ਪਾਰਟੀ ਇੰਚਾਰਜ ਵੀ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਭਾਜਪਾ ਨੇਤਾ ਮੁਹੰਮਦ ਅਨਵਰ ਖਾਨ ਦੇ ਅਰੀਬਾਗ ਨੌਗਾਮ ਸਥਿਤ ਘਰ ਦੇ ਬਾਹਰ ਗਾਰਡ ਪੋਸਟ ’ਤੇ ਗੋਲੀਬਾਰੀ ਕੀਤੀ। ਚੌਕਸ ਗਾਰਡਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਹਮਲੇ ’ਚ ਪੁਲਸ ਦਾ ਇਕ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੇ ਬਾਅਦ ’ਚ ਐੱਸ. ਐੱਮ. ਐੱਚ. ਐੱਸ. ਹਸਪਤਾਲ ’ਚ ਦਮ ਤੋੜ ਦਿੱਤਾ। ਸ਼ਹੀਦ ਪੁਲਸ ਮੁਲਾਜ਼ਮ ਦੀ ਪਛਾਣ ਰਮੀਜ ਰਾਜਾ ਦੇ ਰੂਪ ’ਚ ਕੀਤੀ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਭਾਜਪਾ ਨੇਤਾ ਸੁਰੱਖਿਅਤ ਹਨ। ਭਾਜਪਾ ਦੇ ਮੀਡੀਆ ਇੰਚਾਰਜ ਮੰਜ਼ੂਰ ਭੱਟ ਨੇ ਵੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਭਾਜਪਾ ਨੇਤਾ ਅਨਵਰ ਖਾਨ ਦੇ ਘਰ ’ਤੇ ਹਮਲਾ ਕੀਤਾ ਅਤੇ ਹਮਲੇ ਦੇ ਸਮੇਂ ਅਨਵਰ ਆਪਣੇ ਘਰ ’ਚ ਨਹੀਂ ਸਨ। ਭਾਜਪਾ ਜੰਮੂ-ਕਸ਼ਮੀਰ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਅਨਵਰ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਹ ਸੁਰੱਖਿਅਤ ਹਨ।
‘ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ਧੂਹ ਕੇ ਲਿਜਾਏਗੀ ਉੱਤਰ ਪ੍ਰਦੇਸ਼ ਸਰਕਾਰ’
NEXT STORY