ਨਵੀਂ ਦਿੱਲੀ : ਸਟੇਟ ਸਲੈਕਸ਼ਨ ਬੋਰਡ (SSB) ਉੜੀਸ਼ਾ ਨੇ ਜੂਨੀਅਰ ਅਸਿਸਟੈਂਟ ਅਤੇ ਜੂਨੀਅਰ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਅਰਜ਼ੀਆਂ ਮੰਗੀਆਂ ਹਨ। ਕੁੱਲ 136 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 31 ਅਗਸਤ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਐੱਸ.ਐੱਸ.ਬੀ. ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਣ ਤਾਰੀਖ਼ਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 01 ਜੂਨ 2020
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 31 ਅਗਸਤ 2020
I. ਅਹੁਦਾ - ਜੂਨੀਅਰ ਅਸਿਸਟੈਂਟ
ਸਿੱਖਿਅਕ ਯੋਗਤਾ - ਕਿਸੇ ਵੀ ਵਿਸ਼ੇ ਵਿਚ ਬੈਚਲਰ ਡਿਗਰੀ ਨਾਲ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ
II. ਅਹੁਦਾ - ਜੂਨੀਅਰ ਸਟੈਨੋਗ੍ਰਾਫਰ
ਸਿੱਖਿਅਕ ਯੋਗਤਾ - ਕਿਸੇ ਵੀ ਵਿਸ਼ੇ ਵਿਚ ਬੈਚਲਰ ਡਿਗਰੀ ਨਾਲ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ ਅਤੇ 80 ਸ਼ਬਦ/ਮਿੰਟ ਨਾਲ ਸਟੈਨੋਗ੍ਰਾਫੀ ਵਿਚ ਸਪੀਡ
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 21 ਤੋਂ 32 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਿਣਤੀ 1 ਮਾਰਚ 2020 ਤੋਂ ਕੀਤੀ ਜਾਵੇਗੀ।
ਅਰਜ਼ੀ ਫ਼ੀਸ
ਸਾਧਾਰਨ ਜਾਂ ਓ.ਬੀ.ਸੀ. ਵਰਗ ਨੂੰ 1000 ਰੁਪਏ ਜਮ੍ਹਾਂ ਕਰਣੇ ਹੋਣਗੇ, ਉਥੇ ਹੀ ਐਸ.ਸੀ./ਐਸ.ਟੀ./ਪੀ.ਡਬਲਯੂ. ਵਰਗ ਨੂੰ 500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਫ਼ੀਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈਟ ਬੈਂਕਿੰਗ ਜਾਂ ਚਲਾਣ ਜ਼ਰੀਏ ਕਰਣਾ ਹੋਵੇਗਾ।
ਤਨਖ਼ਾਹ
ਇਨ੍ਹਾਂ ਅਹੁਦਿਆਂ ਲਈ ਤਨਖ਼ਾਹ ਦੇ ਤੌਰ 'ਤੇ 8,880 ਰੁਪਏ ਦਿੱਤੇ ਜਾਣ ਦੀ ਵਿਵਸਥਾ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖ਼ਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਜ਼ਰੀਏ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਐੱਸ.ਐੱਸ.ਬੀ. ਦੀ ਅਧਿਕਾਰਤ ਵੈੱਬਸਾਈਟ http://www.ssbodisha.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਸੀ. ਐੱਮ. ਮਨੋਹਰ ਲਾਲ ਤੋਂ ਬਾਅਦ ਟਰਾਂਸਪੋਰਟ ਮੰਤਰੀ ਮੂਲਚੰਦ ਕੋਰੋਨਾ ਪਾਜ਼ੇਟਿਵ
NEXT STORY