ਚੇਨਈ— ਡੀ.ਐੱਮ.ਕੇ. ਪ੍ਰਮੁੱਖ ਐੱਮ. ਕੇ ਸਟਾਲਿਨ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਆਪਣੇ ਅਹੁਦੇ ਤੋਂ ਨਹੀਂ ਹਟਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਵੇਂ ਹੀ ਆਮ ਚੋਣਾਂ ਹਾਰ ਗਈ ਪਰ ਰਾਹੁਲ ਨੇ ਲੋਕਾਂ ਦਾ ਦਿਲ ਜਿੱਤਿਆ ਹੈ।
ਡੀ.ਐੱਮ.ਕੇ. ਨੇ ਇਥੇ ਕਿਹਾ ਕਿ ਰਾਹੁਲ ਦੇ ਅਹੁਦਾ ਛੱਡਣ 'ਤੇ ਡਟੇ ਰਹਿਣ ਦੀ ਖਬਰਾਂ ਵਿਚਾਲੇ ਸਟਾਲਿਨ ਨੇ ਰਾਹੁਲ ਗਾਂਧੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਵਿਚਾਰ ਛੱਡਣ ਦੀ ਅਪੀਲ ਕੀਤੀ।
'ਰਾਹੁਲ ਨੇ ਜਿੱਤਿਆ ਲੋਕਾਂ ਦਾ ਦਿਲ'
ਪਾਰਟੀ ਦੇ ਅਨੁਸਾਰ ਸਟਾਲਿਨ ਨੇ ਰਾਹੁਲ ਨੂੰ ਕਿਹਾ ਕਿ ਕਾਂਗਰਸ ਪਾਰਟੀ ਨੂੰ ਭਾਵੇਂ ਹੀ ਲੋਕ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨ ਪਿਆ ਪਰ 'ਤੁਸੀਂ ਲੋਕਾਂ ਦਾ ਦਿਲ ਜਿੱਤ ਲਿਆ ਹੈ।' ਰਾਹੁਲ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਤਾਮਿਲਨਾਡੂ 'ਚ ਡੀ.ਐੱਮ.ਕੇ. ਨੀਤ ਗਠਜੋੜ ਦੀ ਸ਼ਾਨਦਾਰ ਜਿੱਤ ਲਈ ਸਟਾਲਿਨ ਨੂੰ ਵਧਾਈ ਦਿੱਤੀ। ਡੀ.ਐੱਮ.ਕੇ. ਨੇ ਕਿਹਾ ਕਿ ਸਟਾਲਿਨ 30 ਮਈ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ 'ਚ ਵਾਈ.ਐੱਸ.ਆਰ. ਕਾਂਗਰਸ ਦੇ ਪ੍ਰਮੁੱਖ ਜਗਨਮੋਹਨ ਰੈੱਡੀ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣਗੇ।
'ਰਾਹੁਲ ਨੂੰ ਕਾਂਗਰਸ ਪ੍ਰਧਾਨ ਅਹੁਦੇ 'ਤੇ ਬਣੇ ਰਹਿਣਾ ਚਾਹੀਦੈ'
ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਐੱਮ. ਵੀਰੱਪਾ ਮੋਇਲੀ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਰਾਹੁਲ ਗਾਂਧੀ ਦੇ ਬਣੇ ਰਹਿਣ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ 'ਚ ਹਾਰ ਇਸ ਪਾਰਟੀ ਲਈ ਵਕਤ ਦੀ ਗੱਲ ਹੈ। ਮੋਇਲੀ ਨੇ ਕਿਹਾ ਕਿ ਇਕ ਦੋ ਚੋਣਾਂ ਦੇ ਨਤੀਜਿਆਂ ਨਾਲ ਉਸ ਪਾਰਟੀ ਦਾ ਭਵਿੱਖ ਤੈਅ ਨਹੀਂ ਹੋ ਸਕਦਾ ਜਿਸ ਨੇ ਆਪਣੇ ਲੰਬੇ ਇਤਿਹਾਸ 'ਚ ਕਈ ਉਤਾਰ ਚੜਾਅ ਦੇਖੇ ਹਨ।
‘ਰਾਮ-ਰਾਮ’ ਦਾ ਜਵਾਬ ਨਾ ਦੇਣ ’ਤੇ ਵਿਦੇਸ਼ੀ ਨਾਗਰਿਕ ਨੂੰ ਮਾਰਿਆ ਚਾਕੂ
NEXT STORY