ਨਵੀਂ ਦਿੱਲੀ- ਮਹਾਕੁੰਭ ਦੇ ਸੰਗਮ ਨੋਜ 'ਤੇ ਮਚੀ ਭਾਜੜ ਵਿੱਚ 30 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 60 ਲੋਕ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਮੇਲਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ।
ਮੇਲਾ ਪ੍ਰਸ਼ਾਸਨ ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਕਿਹਾ ਕਿ ਕੁਝ ਸ਼ਰਧਾਲੂ ਬੈਰੀਕੇਡ ਤੋੜ ਕੇ ਅੱਗੇ ਵਧਣਾ ਚਾਹੁੰਦੇ ਸਨ। ਇਸ ਦੌਰਾਨ ਕੁਝ ਸ਼ਰਧਾਲੂ ਸੁੱਤੇ ਪਏ ਸਨ ਜੋ ਕੁਚਲੇ ਗਏ। ਡੀਆਈਜੀ ਨੇ ਕਿਹਾ ਕਿ ਉੱਥੇ ਕੋਈ ਵੀਆਈਪੀ ਪ੍ਰੋਟੋਕੋਲ ਨਹੀਂ ਸੀ। ਜ਼ਖਮੀਆਂ ਬਾਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1920 ਜਾਰੀ ਕੀਤਾ ਗਿਆ ਹੈ।
ਪ੍ਰਯਾਗਰਾਜ ਮਹਾਕੁੰਭ ਵਿੱਚ ਮਚੀ ਭਾਜੜ 'ਚ 90 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚੋਂ 30 ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚੋਂ 25 ਲੋਕਾਂ ਦੀ ਪਛਾਣ ਹੋ ਗਈ ਹੈ। ਇਹ ਜਾਣਕਾਰੀ ਮੇਲਾ ਪ੍ਰਸ਼ਾਸਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਅਧਿਕਾਰੀਆਂ ਨੂੰ ਦਿੱਤੀ ਹੈ। ਕਰਨਾਟਕ ਦੇ ਚਾਰ ਅਤੇ ਗੁਜਰਾਤ ਦੇ ਇੱਕ ਸ਼ਰਧਾਲੂ ਦੀ ਵੀ ਪਛਾਣ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕੁੜੀ ਨੇ ਆਪਣੇ ਪੂਰੇ ਸਰੀਰ 'ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)
ਮੰਗਲਵਾਰ-ਬੁੱਧਵਾਰ ਰਾਤ ਨੂੰ ਲਗਭਗ 2 ਵਜੇ ਮਹਾਕੁੰਭ ਵਿੱਚ ਭਾਜੜ ਮਚ ਗਈ ਸੀ। ਬਹੁਤ ਸਾਰੇ ਸ਼ਰਧਾਲੂ ਇਸ ਦੀ ਲਪੇਟ 'ਚ ਆ ਗਏ। ਹਾਦਸੇ ਤੋਂ ਤੁਰੰਤ ਬਾਅਦ ਕਈ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ।
ਦੱਸ ਦੇਈਏ ਕਿ ਭਾਜੜ ਤੋਂ ਬਾਅਦ ਅਖਾੜਾ ਪ੍ਰੀਸ਼ਦ ਨੇ ਅੰਮ੍ਰਿਤ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸਥਿਤੀ ਆਮ ਹੋਣ ਤੋਂ ਬਾਅਦ ਅਖਾੜਿਆਂ ਨੇ ਫੈਸਲਾ ਕੀਤਾ ਕਿ ਉਹ ਅੰਮ੍ਰਿਤ ਇਸ਼ਨਾਨ ਵਿੱਚ ਹਿੱਸਾ ਲੈਣਗੇ। ਸੰਗਮ ਵਿਖੇ ਇਸ਼ਨਾਨ ਲਈ ਆਏ ਸਾਧੂ-ਸੰਤਾਂ 'ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਸਾਰੇ 13 ਅਖਾੜਿਆਂ ਨੇ ਅੰਮ੍ਰਿਤ ਇਸ਼ਨਾਨ ਕੀਤਾ।
ਦੱਸ ਦੇਈਏ ਕਿ 13 ਜਨਵਰੀ ਤੋਂ ਸ਼ੁਰੂ ਹੋਏ ਮਹਾਕੁੰਭ ਵਿੱਚ ਹੁਣ ਤੱਕ ਲਗਭਗ 20 ਕਰੋੜ ਲੋਕ ਗੰਗਾ ਵਿੱਚ ਡੁਬਕੀ ਲਗਾ ਚੁੱਕੇ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਜ ਯਾਨੀ ਬੁੱਧਵਾਰ ਨੂੰ ਮੌਨੀ ਅਮਾਵਸਯ 'ਤੇ ਦੁਪਹਿਰ 2 ਵਜੇ ਤੱਕ 5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਡੁਬਕੀ ਲਗਾਈ।
ਇਹ ਵੀ ਪੜ੍ਹੋ- ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
'ਸਿਆਸੀ ਲਾਹੇ ਲਈ ਦਿੱਤੀ ਜਾਂਦੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ'
NEXT STORY