ਕਾਨਪੁਰ (ਇੰਟ.) : ਗੁਜੈਨੀ ਦੇ ਫੱਤੇਪੁਰ ਪਿੰਡ ਵਿਚ ਵੀਰਵਾਰ ਸ਼ਾਮ ਗਣੇਸ਼ ਵਿਸਰਜਨ ਜਲੂਸ ਦੌਰਾਨ ਪਟਾਕੇ ਚਲਾਉਣ ਕਾਰਨ ਭਾਜੜ ਮਚ ਗਈ। ਦੋਸ਼ ਹੈ ਕਿ ਲਗਭਗ 2 ਦਰਜਨ ਲੋਕਾਂ ਨੇ ਜਲੂਸ ਨੂੰ ਘੇਰ ਕੇ ਪਟਾਕੇ ਚਲਾਏ ਅਤੇ ਕੁੱਟਮਾਰ ਕੀਤੀ। ਇਸ ਘਟਨਾ ਵਿਚ ਔਰਤ ਸਮੇਤ 4 ਲੋਕ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਕੁਝ ਮੋਟਰਸਾਈਕਲਾਂ ਦੀ ਵੀ ਭੰਨ-ਤੋੜ ਕੀਤੀ। ਹਨੂਮੰਤ ਵਿਹਾਰ ਦੇ ਰਹਿਣ ਵਾਲੇ ਅਰਪਿਤ ਸ਼ੁਕਲਾ ਸਾਥੀਆਂ ਸਮੇਤ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਲਈ ਲੈ ਕੇ ਜਾ ਰਹੇ ਸਨ। ਦੋਸ਼ ਹੈ ਕਿ ਫੱਤੇਪੁਰ ਪਿੰਡ ਨੇੜੇ ਕੁਝ ਲੋਕਾਂ ਨੇ ਟਰੈਕਟਰ ਰੋਕ ਕੇ ਜਲੂਸ ਨੂੰ ਘੇਰ ਲਿਆ ਅਤੇ ਲਾਠੀਆਂ ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਪਟਾਕੇ ਚਲਾਏ। ਦਹਿਸ਼ਤ ਵਿਚ ਔਰਤਾਂ ਅਤੇ ਬੱਚੇ ਖੇਤਾਂ ਵਿਚ ਛਾਲਾਂ ਮਾਰ ਕੇ ਭੱਜਣ ਲੱਗੇ।
ਇਹ ਵੀ ਪੜ੍ਹੋ : J&K ਅਸੈਂਬਲੀ 'ਚ ਜ਼ਬਰਦਸਤ ਹੰਗਾਮਾ ! ਮਾਰਸ਼ਲਾਂ ਨੇ ਭਾਜਪਾ ਵਿਧਾਇਕ ਨੂੰ ਸਦਨ 'ਚੋਂ ਕੱਢਿਆ ਬਾਹਰ
ਪੁਲਸ ਅਨੁਸਾਰ ਆਕਾਂਸ਼ਾ ਸ਼ਰਮਾ ਦੀ ਸ਼ਿਕਾਇਤ ’ਤੇ ਸ਼ੋਭਿਤ ਸਿੰਘ, ਰਾਹੁਲ ਭਦੌਰੀਆ, ਨਿਤਿਨ, ਸ਼ਿਵਾ ਸਿੰਘ ਅਤੇ ਜੰਗੀ ਸਿੰਘ ਸਮੇਤ 10-15 ਅਣਪਛਾਤਿਆਂ ਖ਼ਿਲਾਫ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਰਾਹੁਲ ਭਦੌਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ. ਸੀ. ਪੀ. ਦੱਖਣ ਦੀਪੇਂਦਰ ਨਾਥ ਚੌਧਰੀ ਨੇ ਦੱਸਿਆ ਕਿ ਜਾਂਚ ਵਿਚ ਫਾਇਰਿੰਗ ਦੀ ਗੱਲ ਸਾਹਮਣੇ ਨਹੀਂ ਆਈ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 3 ਟੀਮਾਂ ਲਗਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਪੁਲਸ ਦੀ ਚਾਰਜਸ਼ੀਟ ’ਚ ਚੰਪਤ ਰਾਏ ਸਣੇ 133 ਗਵਾਹ, CCTV ਫੁਟੇਜ ਅਹਿਮ ਸਬੂਤ
NEXT STORY