ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹਮਾਸ ਅੱਤਵਾਦੀਆਂ ਦੇ ਹਮਲੇ ਦੇ ਮੱਦੇਨਜ਼ਰ ਇਜ਼ਰਾਈਲ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ 'ਤੇ ਹਮਾਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਅੱਤਵਾਦੀ ਹਮਲਾ' ਕਰਾਰ ਦਿੱਤਾ। ਓਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਥਿਤੀ ਬਾਰੇ ਕਿਹਾ ਕਿ ਉਨ੍ਹਾਂ ਦਾ ਦੇਸ਼ ਜੰਗ ਵਿਚ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਨੇ ਕੀਤਾ ਜੰਗ ਦਾ ਐਲਾਨ: ਹਮਾਸ ਨੇ ਦਾਗੇ 5 ਹਜ਼ਾਰ ਰਾਕੇਟ; 22 ਮੌਤਾਂ, 300 ਤੋਂ ਵਧੇਰੇ ਜ਼ਖ਼ਮੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਜ਼ਰਾਈਲ 'ਚ ਅੱਤਵਾਦੀ ਹਮਲਿਆਂ ਦੀ ਖਬਰ ਤੋਂ ਸਦਮੇ 'ਚ ਹਾਂ। ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਔਖੇ ਸਮੇਂ 'ਚ ਇਜ਼ਰਾਈਲ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ। ਸ਼ਨੀਵਾਰ ਤੜਕੇ ਗਾਜ਼ਾ ਤੋਂ ਹਮਾਸ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਅਚਾਨਕ ਹਮਲੇ ਵਿਚ ਘੱਟੋ-ਘੱਟ 22 ਇਜ਼ਰਾਈਲੀ ਲੋਕ ਮਾਰੇ ਗਏ।

ਇਹ ਵੀ ਪੜ੍ਹੋ: ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ PM ਦਾ ਜਨਤਾ ਦੇ ਨਾਂ ਸੰਦੇਸ਼, 'ਅਸੀਂ ਜੰਗ ਜਿੱਤਾਂਗੇ'
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ "ਯੁੱਧ" ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਦੁਸ਼ਮਣ ਤੋਂ "ਬੇਮਿਸਾਲ ਕੀਮਤ" ਵਸੂਲੇਗਾ। ਇਸ ਦੌਰਾਨ ਇਜ਼ਰਾਈਲ ਦੀ ਰਾਸ਼ਟਰੀ ਬਚਾਅ ਸੇਵਾ ਨੇ ਕਿਹਾ ਕਿ ਹਮਾਸ ਦੇ ਹਮਲੇ ਵਿਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖਮੀ ਹੋਏ, ਜਿਸ ਨਾਲ ਇਹ ਹਮਲਾ ਸਾਲਾਂ 'ਚ ਇਜ਼ਰਾਈਲੀ ਖੇਤਰ 'ਤੇ ਸਭ ਤੋਂ ਘਾਤਕ ਹਮਲਾ ਬਣ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਪੁਲਸ ਨੇ ਅਰਸ਼ ਡੱਲਾ-ਸੁੱਖਾ ਦੁਨੇਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY