ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਰਹਿ ਰਹੇ ਲੋਕਾਂ ਦੀ ਸੁਵਿਧਾ ਦੇ ਮੱਦੇਨਜ਼ਰ 30 ਨਵੀਆਂ ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਾਸ਼ਟਰੀ ਐਂਬੂਲੈਂਸ ਸੇਵਾ 108 ਤਹਿਤ 2019 ’ਚ 49 ਐਂਬੂਲੈਂਸ, 2020 ’ਚ 100 ਅਤੇ 2022 ’ਚ 50 ਐਂਬੂਲੈਂਸ ਸੂਬੇ ਨੂੰ ਸਮਰਪਿਤ ਕੀਤੀਆਂ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਮੋਬਾਇਲ ਕਲੀਨਿਕ ਸੇਵਾ ਤਹਿਤ 25 ਵਾਹਨ ਲੋਕਾਂ ਦੀ ਸੇਵਾ ਲਈ ਉਪਲੱਬਧ ਕਰਵਾਏ ਗਏ ਹਨ।
ਬੰਗਲਾਦੇਸ਼ 'ਚ ਕਸ਼ਮੀਰ ਦੀ ਮੈਡੀਕਲ ਵਿਦਿਆਰਥਣ ਦੀ ਮੌਤ, ਪਰਿਵਾਰ ਨੇ ਲਾਸ਼ ਘਾਟੀ ਲਿਆਉਣ ਦੀ ਲਗਾਈ ਗੁਹਾਰ
NEXT STORY