ਨੈਸ਼ਨਲ ਡੈਸਕ — ਕਰਨਾਟਕ ਕਾਂਗਰਸ ਦਾ ਸੂਬਾ ਪੱਧਰੀ ਸੰਮੇਲਨ ਸ਼ਨੀਵਾਰ ਨੂੰ ਇੱਥੇ ਹੋਵੇਗਾ, ਜਿਸ 'ਚ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਕਮ ਪ੍ਰਦੇਸ਼ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀਕੇ ਸ਼ਿਵ ਕੁਮਾਰ ਸਮੇਤ ਕਈ ਮੰਤਰੀ ਅਤੇ ਨੇਤਾ ਹਿੱਸਾ ਲੈਣਗੇ। ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਇੱਥੇ ਸੂਬਾ ਕਾਂਗਰਸ ਦੀ ਕਾਨਫਰੰਸ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਮੁੱਖ ਮੰਤਰੀ ਸਿੱਧਰਮਈਆ ਤੋਂ ਇਲਾਵਾ ਸੂਬੇ ਦੇ ਸੀਨੀਅਰ ਮੰਤਰੀ ਅਤੇ ਚੋਟੀ ਦੇ ਆਗੂ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਸੂਬਾ ਪੱਧਰੀ ਕਾਨਫਰੰਸ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਿਵਕੁਮਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਪਰ ਉਨ੍ਹਾਂ ਅੱਜ ਇਸ ਦੀ ਪੁਸ਼ਟੀ ਨਹੀਂ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਸੀਮਾ ਹੈਦਰ ਮਾਮਲੇ 'ਚ ਆਇਆ ਨਵਾਂ ਮੋੜ, ਬੱਚਿਆਂ ਦੀ ਕਸਟਡੀ ਲਈ ਵਕੀਲ ਕੋਲ ਪਹੁੰਚਿਆ ਪਤੀ
NEXT STORY