ਸੂਰੀਆਪੇਟ- ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾਰਾਵ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਪਿਛਲੇ ਸਾਲ ਚੀਨੀ ਫ਼ੌਜ ਦੇ ਹਮਲੇ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੇ ਇਕ ਬੁੱਤ ਦਾ ਮੰਗਲਵਾਰ ਨੂੰ ਇੱਥੇ ਉਦਘਾਟਨ ਕੀਤਾ। ਕਰਨਲ ਬਾਬੂ ਸੂਬੇ ਦੀ ਰਾਜਧਾਨੀ ਹੈਦਰਾਬਾਦ ਤੋਂ ਲਗਭਗ 140 ਕਿਲੋਮੀਟਰ ਦੂਰ ਸਥਿਤ ਸੂਰੀਆਪੇਟ ਦੇ ਵਾਸੀ ਸਨ। ਗਲਵਾਨ ਘਾਟੀ 'ਚ ਚੀਨੀ ਫ਼ੌਜੀਆਂ ਨਾਲ ਪਿਛਲੇ ਸਾਲ 15 ਜੂਨ ਨੂੰ ਭਿਆਨਕ ਝੜਪ 'ਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚੋਂ ਕਰਨਲ ਬਾਬੂ ਵੀ ਇਕ ਸਨ। ਉਹ ਬਿਹਾਰ ਰੇਜੀਮੈਂਟ ਦੇ ਕਮਾਨ ਅਧਿਕਾਰੀ ਸਨ।
ਤੇਲੰਗਾਨਾ ਸਰਕਾਰ ਨੇ ਸੰਤੋਸ਼ ਬਾਬੂ ਦੇ ਪਰਿਵਾਰ ਨੂੰ 5 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇ ਰੂਪ 'ਚ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੂੰ ਇਕ ਸਰਕਾਰੀ (ਗਰੁੱਪ-ਆਈ) ਨੌਕਰੀ ਅਤੇ ਹੈਦਰਾਬਾਦ 'ਚ ਇਕ ਰਿਹਾਇਸ਼ ਜ਼ਮੀਨ ਦਿੱਤੀ ਸੀ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਉਦੋਂ ਵਿਅਕਤੀਗੱਤ ਰੂਪ ਨਾਲ ਕਰਨਲ ਬਾਬੂ ਦੇ ਘਰ ਗਏ ਸਨ ਅਤੇ ਹਮਦਰਦੀ ਜ਼ਾਹਰ ਕੀਤੀ ਸੀ। ਕਰਨਲ ਬਾਬੂ ਨੂੰ ਮਰਨ ਤੋਂ ਬਾਅਦ ਮਹਾਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।
ਪੁਲਸ ਮੁਲਾਜ਼ਮ ਨੇ ਆਪਣੇ ਹੀ ਪੁੱਤਾਂ ’ਤੇ ਦਾਗੀਆਂ ਗੋਲੀਆਂ, ਇਕ ਦੀ ਮੌਤ
NEXT STORY